ਬੱਗਾ ਮਾਮਲੇ ’ਚ ਵੇਰਕਾ ਨੇ ਘੇਰੀ ਮਾਨ ਸਰਕਾਰ, 'ਰਾਜਨੀਤੀ ਨਫ਼ਰਤ ਨਾਲ ਨਹੀਂ ਮੁਹੱਬਤ ਨਾਲ ਚੱਲਦੀ'
ਅੰਮ੍ਰਿਤਸਰ: ਦਿੱਲੀ ਵਿੱਚ ਪੰਜਾਬ ਪੁਲਿਸ ਵੱਲੋਂ ਭਾਜਪਾ ਆਗੂ ਤੇਜਿੰਦਰਪਾਲ ਬੱਗਾ ਦੀ ਗ੍ਰਿਫਤਾਰੀ (Tejinderpal Bagga's arrest) ਨੂੰ ਲੈਕੇ ਵਿਰੋਧੀ ਪਾਰਟੀਆਂ ਵੱਲੋਂ ਭਗਵੰਤ ਮਾਨ ਸਰਕਾਰ ਉੱਪਰ ਨਿਸ਼ਾਨੇ ਸਾਧੇ ਜਾ ਰਹੇ (Rajkumar Verka targets Mann government ) ਹਨ। ਇਸੇ ਮਸਲੇ ਨੂੰ ਲੈਕੇ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਮਾਨ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਵੇਰਕਾ ਨੇ ਸਰਕਾਰ ਉੱਪਰ ਵਰ੍ਹਦਿਆਂ ਕਿਹਾ ਕਿ ਸਰਕਾਰ ਵੱਲੋਂ ਨਫਰਤ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਜੋ ਕਿ ਠੀਕ ਨਹੀਂ। ਉਨ੍ਹਾਂ ਮਾਨ ਸਰਕਾਰ ਨੂੰ ਨਸੀਹਤ ਦਿੱਤੀ ਹੈ ਕਿ ਪੰਜਾਬ ਦੇ ਮੁੱਦਿਆਂ ਵੱਲੋਂ ਧਿਆਨ ਦਿੱਤਾ ਜਾਵੇ ਨਾ ਕਿ ਲੋਕਾਂ ਦਾ ਧਿਆਨ ਭਟਕਾਉਣ ਦੀ ਖਾਤਰ ਵਿਰੋਧੀ ਪਾਰਟੀਆਂ ਦੇ ਲੀਡਰ ਉੱਪਰ ਮਾਮਲੇ ਦਰਜ ਕੀਤੇ ਜਾਣ। ਉਨ੍ਹਾਂ ਕਿਹਾ ਕਿ ਰਾਜਨੀਤੀ ਨਫਤਰ ਨਾਲ ਨਹੀਂ ਚੱਲਦੀ ਸਗੋਂ ਮੁਹੱਬਤ ਨਾਲ ਚੱਲਦੀ ਹੈ।