ਰਾਵਣ ਦਹਿਨ ਮੌਕੇ ਰਾਜਾ ਵੜਿੰਗ ਦਾ ਬਿਆਨ... - Amrinder Singh Raja Warring NEWS
ਅੰਮ੍ਰਿਤਸਰ ਪੰਜਾਬ ਭਰ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਉਥੇ ਹੀ ਅੰਮ੍ਰਿਤਸਰ ਮਾਤਾ ਭੱਦਰਕਾਲੀ ਗਰਾਊਂਡ ਵਿਖੇ ਦੁਸਹਿਰਾ ਕਮੇਟੀ ਵੱਲੋਂ ਦੁਸਹਿਰੇ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ ਜਿਸ ਵਿਚ ਕੁੰਭਕਰਨ ਮੇਘਨਾਥ ਅਤੇ ਰਾਵਣ ਦੇ ਪੁਤਲੇ ਦਹਿਨ ਕੀਤੇ ਗਏ ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਕੀਤਾ ਗਿਆ ਅਤੇ ਇਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸ਼ਿਰਕਤ ਕੀਤੀ ਅਤੇ ਇਹ ਪ੍ਰੋਗਰਾਮ ਕਾਂਗਰਸ ਵੱਲੋਂ ਕੀਤਾ ਗਿਆ ਅਤੇ ਇਸ ਵਿੱਚ ਕਾਂਗਰਸ ਦੇ ਵੱਡੇ ਚਿਹਰੇ ਵੀ ਦੇਖਣ ਨੂੰ ਮਿਲੇ ਦੇਰ ਸ਼ਾਮ ਸੱਤ ਵਜੇ ਮੇਘਨਾਥ ਕੁੰਭਕਰਨ ਅਤੇ ਰਾਵਣ ਦੇ ਪੁਤਲੇ ਦਹਿਨ ਕੀਤੇ ਗਏ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਦਾ ਦਿਨ ਭਗਵਾਨ ਸ਼੍ਰੀ ਰਾਮ ਨੇ ਬੁਰਾਈ ਦੇ ਉੱਪਰ ਅੱਛਾਈ ਦੀ ਜਿੱਤ ਕੀਤੀ ਸੀ ਅਤੇ ਸਾਡੇ ਪੰਜਾਬ ਵਿੱਚ ਵੀ ਬਹੁਤ ਸਾਰੀਆਂ ਬੁਰਾਈਆਂ ਚੱਲ ਰਹੀਆਂ ਹਨ ਜਿਵੇਂ ਨਸ਼ੇ ਬਹੁਤ ਵਧ ਰਹੀਆਂ ਹਨ ਗੈਂਗਸਟਰ ਬਹੁਤ ਵਧ ਰਹੇ ਹਨ ਅਤੇ ਅੱਜ ਕਾਂਗਰਸ ਪਾਰਟੀ ਪ੍ਰਣ ਕਰਦੀ ਹੈ।