ਰਾਜ ਕੁਮਾਰ ਵੇਰਕਾ ਨੇ ਕਿਹਾ ਲੋਕਾਂ ਦਾ ਮਾਨ ਸਰਕਾਰ ਤੋਂ ਉੱਠਿਆ ਭਰੋਸਾ - Aam Aadmi Party
ਅੰਮ੍ਰਿਤਸਰ ਵਿੱਚ ਭਾਜਪਾ ਆਗੂ ਡਾਕਟਰ ਰਾਜ ਕੁਮਾਰ ਵੇਰਕਾ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਆਮ ਆਦਮੀ ਪਾਰਟੀ (Aam Aadmi Party) ਉੱਤੇ ਸ਼ਬਦੀ ਹਮਲੇ ਬੋਲਦੇ ਆ ਰਹੇ ਹਨ। ਅੱਜ ਡਾ ਰਾਜ ਕੁਮਾਰ ਵੇਰਕਾ ਦਾ ਇੱਕ ਬਿਆਨ ਫਿਰ ਸਾਹਮਣੇ ਆਇਆ ਕਿਹਾ ਕਿ ਛੇ ਮਹੀਨੇ ਹੋ ਚੱਲੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਇਨ੍ਹਾਂ ਛੇ ਮਹੀਨਿਆਂ ਵਿੱਚ ਪੰਜਾਬ ਕਈ ਘਟਨਾਵਾਂ ਅਤੇ ਤ੍ਰਾਸਦੀਆਂ ਤੋਂ ਗੁਜ਼ਰ ਰਿਹਾ ਹੈ।ਉਨ੍ਹਾਂ ਕਿਹਾ ਕਿ ਲਾਅ ਐਂਡ ਆਰਡਰ ਦੀ ਸਮੱਸਿਆ (Law and order problem)ਵਧੀ ਹੈ ਗੈਂਗਸਟਰਵਾਦ ਵਿੱਚ ਵਾਧਾ (Increase in gangsterism) ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਵਿਸ਼ਵਾਸ 'ਆਪ' ਤੋਂ ਉੱਠ ਚੁੱਕਿਆ ਹੈ ਕਿਉਂਕਿ ਅਤੇ ਜ਼ਿਮਨੀ ਚੋਣਾਂ (By elections) ਵਿੱਚ ਸੰਗਰੂਰ ਤੋਂ 'ਆਪ' ਦੇ ਉਮੀਦਵਾਰ ਦਾ ਹਾਰਨਾ ਇਸ ਸਚਾਈ ਵੱਲ ਇਸ਼ਾਰਾ ਕਰਦਾ ਹੈ।