ਰਈਆ 'ਚ ਸੰਗਤਾਂ ਨੇ ਮਨਾਈ ਭਗਤ ਰਵਿਦਾਸ ਜੀ ਦੀ 644ਵੀਂ ਜੈਅੰਤੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਮ੍ਰਿਤਸਰ: ਭਗਤ ਰਵਿਦਾਸ ਜੀ ਦੀ 644 ਜੈਅੰਤੀ ਸ਼ਰਧਾਪੂਰਵਕ ਮਨਾਇਆ ਤੇ ਸੰਗਤਾਂ ਨੇ ਭਾਰਤ ਵਿੱਚ ਕਈ ਥਾਵਾਂ 'ਤੇ ਧਾਰਮਿਕ ਸਮਾਗਮ ਕਰਵਾਏ। ਭਗਤ ਰਵਿਦਾਸ ਜੀ ਨੇ ਸਮੁੱਚੀ ਲੁਕਾਈ ਨੂੰ ਵਹਿਮਾਂ-ਭਰਮਾਂ ‘ਚੋਂ ਕੱਢ ਕੇ ਸੱਚੇ ਰੱਬ ਦੀ ਬੰਦਗੀ ਕਰਨ ਦੇ ਰਾਸਤੇ ਪਾਇਆ ਤੇ ਏਕਤਾ, ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਤੇ ਕੁੱਲ ਲੁਕਾਈ ਨੂੰ ਇਨਸਾਨੀਅਤ ਦਾ ਸੁਨੇਹਾ ਦਿੱਤਾ। ਇਸ ਮੌਕੇ ਤੇ ਕਸਬਾ ਰਈਆ ਦੇ ਸ਼ਰਧਾਲੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋ ਕੇ ਕੀਰਤਨ ਦਾ ਆਯੋਜਨ ਕੀਤਾ ਤੇ ਗੁਰੂ ਘਰ ਦੇ ਸੇਵਾਦਾਰਾਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਸ਼ਰਧਾ ਭਾਵਨਾ ਦੇ ਨਾਲ ਲੰਗਰ ਛਕਾਇਆ ਗਿਆ ਤੇ ਸ਼ਰਧਾਲੂਆਂ ਨੇ ਕੁੱਲ ਸੰਸਾਰ ਦਾ ਸਰਬੱਤ ਦਾ ਭਲਾ ਮੰਗਿਆ।