ਸਮਾਰਟ ਸਕੂਲ ’ਚ ਭਰਿਆ ਮੀਂਹ ਦਾ ਪਾਣੀ, ਬੱਚੇ ਪ੍ਰੇਸ਼ਾਨ - Rainwater filled in Smart School Kudni rooms
ਸੰਗਰੂਰ: ਲਹਿਰਾਗਾਗਾ ਦੇ ਪਿੰਡ ਕੁਦਨੀ ਦੇ ਸਮਾਰਟ ਸਕੂਲ ਸਿਰਫ਼ ਕਹਿਣ ਦੇ ਹੀ ਹਨ ਜਦੋਂ ਕਿ ਅਮਲੀ ਤੌਰ ’ਤੇ ਇਨ੍ਹਾਂ ਸਕੂਲਾਂ ਦੇ ਕਮਰਿਆਂ ਵਿੱਚ ਬੱਚੇ ਬੈਠ ਕੇ ਪੜ੍ਹਾਈ ਵੀ ਨਹੀਂ ਕਰ ਸਕਦੇ। ਜਿਸ ਦੇ ਚਲਦਿਆਂ ਹਲਕਾ ਲਹਿਰਾ ਦੇ ਪਿੰਡ ਕੁਦਨੀ ਵਿਖੇ ਬਣੇ ਸਰਕਾਰੀ ਮਿਡਲ ਸਕੂਲ ਦਾ ਬਹੁਤ ਬੁਰਾ ਹਾਲ ਹੈ। ਜਿੱਥੇ ਥੋੜ੍ਹਾ ਜਿਹਾ ਮੀਂਹ ਪੈਣ ਕਾਰਨ ਕਮਰਿਆਂ ਵਿੱਚ ਪਾਣੀ ਭਰ ਗਿਆ ਹੈ ਜਿਸ ਕਾਰਨ ਸਕੂਲ ਦੇ ਬੱਚਿਆਂ ਦੇ ਨਾਲ ਨਾਲ ਅਧਿਆਪਕ ਵੀ ਖੱਜਲ ਖੁਆਰ ਹੋ ਰਹੇ ਹਨ। ਇਸ ਬਾਰੇ ਸਕੂਲ ਇੰਚਾਰਜ ਮਾਸਟਰ ਕ੍ਰਿਸ਼ਨ ਚੰਦ ਨੇ ਦੱਸਿਆ ਕਿ ਇਸ ਸਮਾਰਟ ਸਕੂਲ ਦੀ ਪਹਿਲਾਂ ਵਾਲੀ ਬਿਲਡਿੰਗ ਬਹੁਤ ਨੀਵੀਂ ਹੈ। ਥੋੜ੍ਹੀ ਜਿਹੇ ਮੀਂਹ ਨਾਲ ਕਮਰਿਆਂ ਵਿਚ ਪਾਣੀ ਭਰ ਜਾਂਦਾ ਹੈ। ਓਧਰ ਸਕੂਲ ਵਿਦਿਆਰਥੀਆਂ ਨੇ ਕਿਹਾ ਕਿ ਕਮਰਿਆਂ ਵਿੱਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।