ਪਿੰਡ ਨੇ ਧਾਰਿਆ ਛੱਪੜ ਦਾ ਰੂਪ - The village took the form of a pond
ਤਰਨਤਾਰਨ: ਹਲਕਾ ਸ੍ਰੀ ਖਡੂਰ ਸਾਹਿਬ (Halka Sri Khadur Sahib) ਦੇ ਕਸਬਾ ਫਤਿਆਬਾਦ ਦੇ ਮੁਹੱਲਾ ਸੰਗਤਪੁਰਾ (Mohalla Sangatpura of town Fatiabad) ਭਾਰੀ ਮੀਂਹ (rain) ਪੈਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਮੁਹੱਲਾ ਵਾਸੀਆਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਛੱਪੜ ਦੀ ਸਫ਼ਾਈ ਨਹੀਂ ਕੀਤੀ ਗਈ ਅਤੇ ਹਰ ਵਾਰ ਬਰਸਾਤ ਦੇ ਸਮੇਂ ਉਨ੍ਹਾਂ ਨੂੰ ਇਸ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਘਰਾਂ ਦੀਆਂ ਕੰਧਾਂ ਅਤੇ ਉਨ੍ਹਾਂ ਦੇ ਘਰਾਂ ਦੀਆਂ ਛੱਤ ਦੇ ਲੈਂਟਰ ਤੱਕ ਪਾੜ ਚੁੱਕੇ ਹਨ ਅਤੇ ਬਿਜਲੀ ਦੇ ਲੱਗੇ ਮੀਟਰ ਬੌਕਸ ਵੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਪਰ ਪ੍ਰਸ਼ਾਸਨ (administration) ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ।