ਚਲਦੀ ਰੇਲਗੱਡੀ ਵਿਚੋਂ ਰੇਲਵੇ ਅਧਿਕਾਰੀ ਨੇ ਹੇਠਾ ਡਿੱਗਣ ਤੋਂ ਬਚਾਇਆ ਮੁਸਾਫ਼ਰ, ਵੇਖੋ ਵੀਡੀਓ - ਰੇਲਵੇ ਸੁਰੱਖਿਆ ਬਲ
ਨਵੀਂ ਦਿੱਲੀ: ਬੀਤੇ ਦਿਨੀਂ ਰੇਲਵੇ ਸੁਰੱਖਿਆ ਬਲ (ਆਰਪੀਐਫ਼) ਦੇ ਇਕ ਅਧਿਕਾਰੀ ਨੇ ਚਲਦੀ ਰੇਲਗੱਡੀ ਵਿੱਚੋ ਇਕ ਮੁਸਾਫ਼ਰ ਨੂੰ ਹੇਠਾ ਡਿੱਗਣ ਤੋਂ ਬਚਾਇਆ ਹੈ। ਚਲਦੀ ਰੇਲਗੱਡੀ ਵਿੱਚੋਂ ਅਚਾਨਕ ਯਾਤਰੀ ਹੇਠਾ ਖਿਸਕਣ ਲੱਗਿਆਂ ਤਾਂ ਰੇਲਵੇ ਅਧਿਕਾਰੀ ਨੇ ਉਸ ਯਾਤਰੀ ਨੂੰ ਭੱਜ ਕੇ ਬਚਾ ਲਿਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਹਰੇਕ ਵਿਅਕਤੀ ਦੀ ਅਧਿਕਾਰੀ ਦੀ ਪ੍ਰਸੰਸਾ ਕਰ ਰਿਹਾ ਹੈ।