ਹੁਸ਼ਿਆਰਪੁਰ: ਖੇਡ ਮੈਦਾਨ ਵਿੱਚ ਫੁੱਟਬਾਲ ਨਹੀਂ ਨਸ਼ਿਆਂ ਦੇ ਟੀਕੇ ਆ ਰਹੇ ਨਜ਼ਰ, ਪ੍ਰਸ਼ਾਸਨ ਬੇਖ਼ਬਰ
ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਰੇਲਵੇ ਮੰਡੀ ਗਰਾਉਂਡ ਦੀਆਂ ਤਸਵੀਰਾਂ ਸਾਮਣੇ ਆਈਆਂ ਹਨ ਜਿਸ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਖੇਡ ਦੇ ਮੈਦਾਨ ਘੱਟ ਤੇ ਪਸ਼ੂਆਂ ਤੇ ਨਸ਼ੇੜੀਆਂ ਦਾ ਅੱਡਾ ਵੱਧ ਹੈ। ਗਰਾਉਂਡ ਵਿੱਚ ਭੰਗ ਦੇ ਬੂਟੇ ਹਨ ਤੇ ਮੈਦਾਨ ਜੰਗਲ ਬਣ ਚੁੱਕਾ ਹੈ। ਸਰਕਾਰ ਤੇ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਸਥਾਨਕ ਵਾਸੀਆਂ ਨੇ ਦੱਸਿਆ ਕਿ ਰੇਲਵੇ ਮੰਡੀ ਗਰਾਉਂਡ ਹੁਸ਼ਿਆਰਪੂਰ ਦੇ ਸਰਕਾਰੀ ਕਾਲਜ ਦਾ ਗਰਾਉਂਡ ਹੈ। ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਵਿੱਚੋ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਰਗੀਆਂ ਹਸਤੀਆਂ ਪੜ੍ਹ ਕੇ ਨਿਕਲੀਆਂ ਹਨ। ਇਸ ਗਰਾਉਂਡ ਵਿੱਚ ਹਾਕੀ, ਕ੍ਰਿਕੇਟ, ਟੈਨਿਸ, ਫੁੱਟਬਾਲ, 400 ਮੀਟਰ ਰਨਿੰਗ ਟਰੈਕ ਅਤੇ ਬਾਸਕਿਟ ਬਾਲ ਦੇ ਮੈਦਾਨ ਬਣੇ ਹੋਏ ਹਨ ਪਰ ਅੱਜ ਇਹ ਗਰਾਉਂਡ ਦੀ ਹਾਲਤ ਇਹ ਹੈ ਕਿ ਇਹ ਮੈਦਾਨ ਭੰਗ, ਅਵਾਰਾ ਜਾਨਵਰਾਂ ਅਤੇ ਨਸ਼ੇੜੀਆਂ ਦਾ ਅੱਡਾ ਬਣ ਕੇ ਰਹਿ ਗਿਆ ਹੈ। ਜਦੋਂ ਈਟੀਵੀ ਭਾਰਤ ਦੀ ਟੀਮ ਵਲੋਂ ਉੱਥੋ ਦੇ ਡੀਸੀ ਤੇ ਅਫ਼ਸਰ ਨਾਲ ਗੱਲ ਕਰਨੀ ਚਾਹੀ ਤਾਂ ਪਤਾ ਲੱਗਦਾ ਹੈ ਕਿ ਉਹ ਛੁੱਟੀ 'ਤੇ ਸਨ।