ਰੇਲ ਬੋਰਡ ਚੇਅਰਮੈਨ ਸਣੇ PSC ਮੈਂਬਰਾਂ ਨੇ ਬਿਆਸ ਰੇਲਵੇ ਸਟੇਸ਼ਨ ਦਾ ਕੀਤਾ ਦੌਰਾ - ਚੇਅਰਮੈਨ ਰਮੇਸ਼ ਚੰਦਰਾ ਰਤਨ ਨੇ ਬਿਆਸ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ
ਫਿਰੋਜ਼ਪੁਰ: ਰੇਲ ਵਿਭਾਗ ਵੱਲੋਂ ਫਿਰੋਜ਼ਪੁਰ ਡਵੀਜਨ ਦੇ 7 ਸਟੇਸ਼ਨਾਂ ਦਾ 3 ਦਿਨਾਂ ਦੌਰਾ ਕਰਨ ਦੇ ਪ੍ਰੋਗਰਾਮ ਦੌਰਾਨ ਪੈਂਸੇਜਰ ਸਰਵਿਸਜ਼ ਕਮੇਟੀ ਮੈਂਬਰ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਰਮੇਸ਼ ਚੰਦਰਾ ਰਤਨ ਸਣੇ ਹੋਰਨਾਂ (ਪੀਐਸਸੀ) ਮੈਂਬਰਾਂ ਨੇ ਬਿਆਸ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ। ਇਸ ਦੌਰਾਨ ਇਲਾਕੇ ਦੇ ਲੋਕਾਂ ਵੱਲੋਂ ਰੇਲ ਨਾਲ ਸਬੰਧਿਤ ਸਮੱਸਿਆਵਾਂ ਤੋਂ ਕਮੇਟੀ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ।