ਰਾਏਕੋਟ 'ਚ ਰੈਡ ਕਰਾਸ ਸੁਸਾਇਟੀ ਨੇ ਲੋੜਵੰਦ ਤੇ ਗਰੀਬਾਂ ਨੂੰ ਵੰਡੇ ਕੰਬਲ - ਸੈਕਟਰੀ ਬਲਵੀਰ ਚੰਦ
ਲੁਧਿਆਣਾ: ਸਮਾਜ ਸੇਵੀ ਕੰਮਾਂ ਅਤੇ ਲੋੜਵੰਦਾਂ ਦੀ ਮਦਦ ਲਈ ਤੱਤਪਰ ਰਹਿਣ ਵਾਲੀ ਸੰਸਥਾ ਰੈਡ ਕਰਾਸ ਲੁਧਿਆਣਾ ਵੱਲੋਂ ਰਾਏਕੋਟ ਗਰੀਬਾਂ ਨੂੰ ਕੰਬਲ ਵੰਡੇ। ਰਾਏਕੋਟ ਤਹਿਸੀਲ ਕੰਪਲੈਕਸ ਵਿਖੇ ਐਸਡੀਐਮ ਦੇ ਯਤਨਾਂ ਸਦਕਾ ਕਰਵਾਏ ਸਮਾਗਮ ਦੌਰਾਨ ਲੋੜਵੰਦ ਤੇ ਗਰੀਬਾਂ ਨੂੰ ਕੰਬਲ, ਜੂਸ ਦੀਆਂ ਬੋਤਲਾਂ, ਸਾਬਣ ਤੇ ਮਾਸਕ ਆਦਿ ਸਮਾਨ ਵੰਡਿਆ ਗਿਆ। ਰੈਡ ਕਰਾਸ ਲੁਧਿਆਣਾ ਦੇ ਸੈਕਟਰੀ ਬਲਵੀਰ ਚੰਦ ਦੀ ਅਗਵਾਈ 'ਚ ਕਰਵਾਏ ਸਮਾਗਮ ਦੌਰਾਨ ਯੂਥ ਕਾਂਗਰਸੀ ਆਗੂ ਤੇ ਹਲਕਾ ਇੰਚਾਰਜ ਕਾਮਿਲ ਬੋਪਾਰਾਏ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਗਰੀਬਾਂ ਨੂੰ ਕੰਬਲ ਆਦਿ ਸਮਾਨ ਤਕਸੀਮ ਕੀਤਾ। ਇਸ ਮੌਕੇ ਆਖਿਆ ਕਿ ਰੈੱਡ ਕਰਾਸ ਤੇ ਰਾਏਕੋਟ ਪ੍ਰਸ਼ਾਸਨ ਵਿੱਚ ਕੜਾਕੇ ਦੀ ਠੰਡ ਵਿੱਚ ਗਰੀਬਾਂ ਨੂੰ ਕੰਬਲ ਵੰਡਣਾ ਇੱਕ ਬਹੁਤ ਹੀ ਸਲਾਘਾਯੋਗ ਕੰਮ ਹੈ।