ਚੋਣਾਂ ਤੋਂ ਪਹਿਲਾਂ ਪੰਜਾਬ ਦਾ ਮਾਹੌਲ ਕੀਤਾ ਜਾਂਦਾ ਖ਼ਰਾਬ: ਚੱਢਾ - ਪੰਜਾਬ ਦਾ ਮਾਹੌਲ ਖਰਾਬ
ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਜਿਵੇਂ ਵੀ ਪੰਜਾਬ ਵਿੱਚ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਦੀਆਂ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਮਿਲਕੇ ਚੱਲਦੇ ਹਨ, ਪਰ ਕੁਝ ਸਿਆਸੀ ਆਗੂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਉਹਨਾਂ ਨੇ ਕਿਹਾ ਕਿ ਚੋਣਾਂ ਨੇੜੇ ਆਉਣ ਤੋਂ ਪਹਿਲਾਂ ਪੰਜਾਬ ਵਿੱਚ ਮੁੱਦੇ ਖੜ੍ਹੇ ਕੀਤੇ ਜਾਂਦੇ ਹਨ ਤੇ ਫਿਰ ਉਹਨਾਂ ਮੁੱਦਿਆਂ ਉੱਤੇ ਵੋਟਾਂ ਲੈਣ ਦਾ ਕੰਮ ਕੀਤਾ ਜਾਂਦਾ ਹੈ, ਪਰ ਜਿੱਤ ਤੋਂ ਬਾਅਦ ਸਿਆਸੀ ਆਗੂ ਇਹਨਾਂ ਮੁੱਦਿਆ ’ਤੇ ਅਮਲ ਕਰਨਾ ਭੁੱਲ ਜਾਂਦੇ ਹਨ।