ਪੰਜਾਬ

punjab

ETV Bharat / videos

ਦਿੱਲੀ ਵਾਸੀਆਂ ਨੇ ਸਰ੍ਹੋਂ ਦੇ ਸਾਗ ਤੇ ਮੱਕੀ ਦੀ ਰੋਟੀ ਦਾ ਲਿਆ ਸੁਆਦ, ਵੇਖੋ ਵੀਡੀਓ - news delhi news update

By

Published : Oct 6, 2019, 9:07 AM IST

ਭਾਰਤ ਦੇ ਸੈਰ ਸਪਾਟਾ ਮੰਤਰਾਲੇ ਵੱਲੋਂ ਕਰਾਏ ਜਾ ਰਹੇ 'ਪ੍ਰਯਟਨ ਪਰਵ' ਵਿੱਚ ਦਿੱਲੀ ਦੇ ਲੋਕਾਂ ਨੇ ਪੰਜਾਬ ਦੇ ਖਾਣੇ ਦਾ ਸੁਆਦ ਲਿਆ ਗਿਆ। ਦਿੱਲੀ ਵਿੱਚ ਇਨੀਂ ਦਿਨੀਂ ਪ੍ਰਯਟਨ ਪਰਵ ਚੱਲ ਰਿਹਾ ਹੈ ਅਤੇ ਪੰਜਾਬ ਨੇ ਵੀ ਇਸ ਵਿੱਚ ਹਿੱਸਾ ਲਿਆ ਹੈ। ਇਸ ਮੌਕੇ 76 ਫੂਡ ਸਟਾਲ ਲਗਾਏ ਗਏ ਹਨ ਅਤੇ ਪੰਜਾਬ ਦੀ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਵੀ ਲੋਕਾਂ ਨੂੰ ਪਸੰਦ ਆ ਰਿਹਾ ਹੈ। ਜੇਕਰ ਪੰਜਾਬ ਦੇ ਸਟਾਲ ਦੀ ਗੱਲ ਕੀਤੀ ਜਾਵੇ ਤਾਂ ਉਸ ਵਿੱਚ ਪੂਰੀਆਂ ਛੋਲੇ, ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਲੱਸੀ, ਸੇਵੀਆਂ, ਪਾਪੜ ਅਤੇ ਦੇਸੀ ਘਿਉ ਦਾ ਬਣਿਆ ਹਲਵਾ ਸ਼ਾਮਿਲ ਹੈ। ਨਾਰੀਅਲ ਦੇ ਬਣੇ ਲੱਡੂ ਵੀ ਪੰਜਾਬ ਦੇ ਸਟਾਲ ਉੱਤੇ ਉਪਲੱਬਧ ਹਨ, ਜਿਨ੍ਹਾਂ ਦੀ ਖ਼ਰੀਦਦਾਰੀ ਵੀ ਖੂਬ ਹੋਈ। ਸਟਾਲ ਦੇ ਇੰਚਾਰਜ ਅੰਮ੍ਰਿਤਪਾਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਟਾਲ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ, ਪਰ ਉਨ੍ਹਾਂ ਨੂੰ ਇਸ ਤੋਂ ਜ਼ਿਆਦਾ ਉਮੀਦ ਸੀ। ਦੇਸੀ ਖਾਣੇ ਨੂੰ ਛੱਡ ਕੇ ਲੋਕ ਮੇਲੇ ਵਿੱਚ ਜੰਕ ਫੂਡ ਖਾ ਰਹੇ ਹਨ।

ABOUT THE AUTHOR

...view details