ਪੰਜਾਬ ਰੋਡਵੇਜ਼ ਕਰਮਚਾਰੀਆਂ ਨੇ ਚੱਕਾ ਜਾਮ ਕਰ ਕੀਤੀ ਨਾਅਰੇਬਾਜ਼ੀ - ਕੰਟਰੈਕਟ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ
ਸ੍ਰੀ ਮੁਕਤਸਰ ਸਾਹਿਬ: ਪੰਜਾਬ 'ਚ ਪੰਜਾਬ ਰੋਡਵੇਜ਼ ਦੇ ਕੰਟਰੈਕਟ ਮੁਲਾਜ਼ਮਾਂ ਵੱਲੋਂ ਰੋਸ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਵੀ ਕੰਟਰੈਕਟ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਨ੍ਹਾਂ ਦਾ ਕਹਿਣਾ ਹੈ ਕਿ ਤਕਰੀਬਨ ਦੋ ਮਹੀਨਿਆਂ ਤੋਂ ਸਾਡੀ ਤਨਖ਼ਾਹ ਨਹੀਂ ਮਿਲੀ ਸਰਕਾਰ ਸਿਰਫ਼ ਨੂੰ ਲਾਰੇ ਲਾ ਰਹੀ ਹੈ ਕਦੇ ਕਹਿੰਦੇ ਹਨ ਸਾਡੇ ਬਜਟ ਨਹੀਂ ਹੈ ਕਦੇ ਕੋਈ ਬਹਾਨਾ ਲਾ ਰਹੀ ਹੈ ਸਾਡੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹਾਂ ਮਜਬੂਰੀ ਕਾਰਨ ਸਾਨੂੰ ਅੱਜ ਚੱਕਾ ਜਾਮ ਕਰਨਾ ਪਿਆ ਹੈ।