ਪੰਜਾਬ ਰੋਡਵੇਜ਼ ਕੰਟਰੈਕਟ ਯੂਨੀਅਨ ਦੀ ਹੜਤਾਲ ਕਾਰਨ ਸਵਾਰੀਆਂ ਹੋ ਰਹੀਆਂ ਖੱਜਲ ਖੁਆਰ
ਸੂਬੇ ਭਰ ਵਿੱਚ ਪੰਜਾਬ ਰੋਡਵੇਜ਼ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਤਿੰਨ ਦਿਨਾਂ ਦੇ ਲਈ ਚੱਕਾ ਜਾਮ ਕੀਤਾ ਹੈ ਉੱਥੇ ਹੀ ਜੇ ਗੱਲ ਕਰੀਏ ਮੋਗਾ ਦੀ ਤਾਂ ਇਥੇ ਵੀ ਅੱਜ ਪੀਆਰਟੀਸੀ ਪਨਬੱਸ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਲਈ ਚੱਕਾ ਜਾਮ ਕੀਤਾ ਗਿਆ ਹੈ। ਦੂਜੇ ਪਾਸੇ ਬੱਸ ਸਟੈਂਡ ਦੇ ਵਿੱਚ ਖੱਜਲ ਖੁਆਰ ਹੋ ਰਹੀਆਂ ਸਵਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਫਰੀ ਸਫ਼ਰ ਬਿਲਕੁਲ ਬੰਦ ਕੀਤਾ ਜਾਵੇ ਜਾਂ ਸਾਰਿਆਂ ਨੂੰ ਇੱਕੋ ਜਿਹੇ ਹੀ ਰੱਖਣਾ ਚਾਹੀਦਾ ਹੈ। ਕਿਉਂਕਿ ਇੱਥੇ ਅਸੀ ਸਵੇਰ ਤੋਂ ਦੋ ਜਾਂ ਤਿੰਨ ਤਿੰਨ ਘੰਟੇ ਤੋਂ ਖੜ੍ਹੀਆਂ ਹਾਂ ਪਰ ਪ੍ਰਾਈਵੇਟ ਵਾਲੇ ਵੀ ਆਪਣੀ ਮਨਮਰਜ਼ੀ ਕਰਦੇ ਹਨ ਅਤੇ ਫਰੀ ਵਾਲੀਆਂ ਬੱਸਾਂ ਬੰਦ ਹੋਈਆਂ ਹਨ ਇਸ ਵਿੱਚ ਆਮ ਲੋਕਾਂ ਦਾ ਕੀ ਕਸੂਰ ਹੈ।
Last Updated : Aug 14, 2022, 6:43 PM IST