ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਮਨਾਇਆ ਬੱਚੀ ਦਾ ਜਨਮਦਿਨ - celebrate birthday of three year old girl
ਲੁਧਿਆਣਾ: ਪੰਜਾਬ ਪੁਲਿਸ ਦੇ ਏ.ਐਸ.ਆਈ. ਰੂਪਲਾਲ ਨੇ ਆਪਣੀ ਟੀਮ ਦੇ ਨਾਲ 3 ਸਾਲਾ ਬੱਚੀ ਦੇ ਘਰ ਜਾ ਕੇ ਕੇਕ ਕੱਟ ਜਨਮ ਦਿਨ ਮਨਾਇਆ। ਇਸ ਦੌਰਾਨ ਬੱਚੀ ਦੇ ਮਾਤਾ-ਪਿਤਾ ਵੀ ਕਾਫ਼ੀ ਖੁਸ਼ ਵਿਖਾਈ ਦਿੱਤੇ। ਬੱਚੀ ਸਮਾਇਰਾ ਦੀ ਮਾਤਾ ਨੇ ਦੱਸਿਆ ਕਿ ਉਹ ਅੱਜ ਬਹੁਤ ਖੁਸ਼ ਹੈ ਤੇ ਉਨ੍ਹਾਂ ਨੇ ਪੰਜਾਬ ਪੁਲਿਸ ਦਾ ਧੰਨਵਾਦ ਵੀ ਕੀਤਾ। ਏਐਸਆਈ ਰੂਪ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਮੈਸੇਜ ਆਇਆ ਸੀ, ਜਿਸ ਤੋਂ ਬਾਅਦ ਉਹ ਬੱਚੀ ਦਾ ਜਨਮ ਦਿਨ ਮਨਾਉਣ ਲਈ ਇੱਥੇ ਪਹੁੰਚੇ ਹਨ।