ਸੂਬੇ ’ਚ ਪੰਜਾਬ ਪੁਲਿਸ ਦੀ ਸਖ਼ਤੀ, ਥਾਂ-ਥਾਂ ਲਗਾਏ ਨਾਕੇ, ਵਾਹਨਾਂ ਦੀ ਕੀਤੀ ਜਾ ਰਹੀ ਚੈਕਿੰਗ ! - Punjab Police conducted strict checking
ਰੂਪਗਨਰ: ਡੀਜੀਪੀ ਪੰਜਾਬ ਦੇ ਆਦੇਸ਼ਾਂ ’ਤੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ। ਪੁਲਿਸ ਵੱਲੋਂ ਸੂਬੇ ਵਿੱਚ ਜਗ੍ਹਾ ਜਗ੍ਹਾ ਨਾਕੇਬੰਦੀ ਕਰ ਦਿੱਤੀ ਗਈ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਗੱਲ ਕੀਤੀ ਜਾਵੇ ਸ੍ਰੀ ਅਨੰਦਪੁਰ ਸਾਹਿਬ ਦੀ ਤਾਂ ਡੀਐਸਪੀ ਅਨੰਦਪੁਰ ਸਾਹਿਬ ਅਤੇ ਐੱਸਪੀ ਰੂਪਨਗਰ ਵੱਲੋਂ ਦਰਜਨਾਂ ਮੁਲਾਜ਼ਮਾਂ ਦੇ ਨਾਲ ਚੰਡੀਗੜ੍ਹ ਊਨਾ ਹਾਈਵੇ ਅਤੇ ਅਨੰਦਪੁਰ ਸਾਹਿਬ ਗੜ੍ਹਸ਼ੰਕਰ ਹਾਈਵੇ ’ਤੇ ਵਿਸ਼ੇਸ਼ ਨਾਕੇ ਲਗਾ ਕੇ ਚੈਕਿੰਗ ਕੀਤੀ ਗਈ। ਸਖ਼ਤੀ ਨਾਲ ਹਰ ਗੱਡੀ ਦੀ ਚੈਕਿੰਗ ਕੀਤੀ ਗਈ ਅਤੇ ਗੱਡੀਆਂ ਦੇ ਬਕਾਇਦਾ ਤੌਰ ’ਤੇ ਨੰਬਰ ਵੀ ਨੋਟ ਕੀਤੇ ਗਏ। ਅਨੰਦਪੁਰ ਸਾਹਿਬ ਲੱਗੇ ਨਾਕੇ ਉਤੇ ਵਿਸ਼ੇਸ਼ ਤੌਰ ਤੇ ਏਡੀਜੀਪੀ ਪੰਜਾਬ ਨਰੇਸ਼ ਕੁਮਾਰ ਅਰੋੜਾ ਵੀ ਪਹੁੰਚੇ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਡੀਜੀਪੀ ਪੰਜਾਬ ਦੇ ਆਦੇਸ਼ਾਂ ਤੇ ਪੂਰੇ ਪੰਜਾਬ ਵਿਚ ਨਾਕੇਬੰਦੀ ਕੀਤੀ ਹੋਈ ਹੈ ਇਸ ਨਾਕੇਬੰਦੀ ਦਾ ਮੰਤਵ ਸ਼ਰਾਰਤੀ ਅਨਸਰਾਂ ਵਿਚ ਖੌਫ ਪੈਦਾ ਕਰਨਾ ਹੈ।