ਗੈਂਗਸਟਰਾਂ ਦਾ ਕੇਂਦਰ ਬਣਿਆ ਪੰਜਾਬ, ਸੂਬੇ 'ਚ ਗੈਂਗਸਟਰਾਂ ਦਾ ਰਾਜ : ਤਰੁਣ ਚੁੱਘ
ਹੁਸ਼ਿਆਰਪੁਰ: ਭਾਰਤੀ ਜਨਤਾ ਪਾਰਟੀ ਦੀ ਕੇਂਦਰ 'ਚ 8 ਸਾਲ ਦੀ ਸੱਤਾ ਤੋਂ ਬਾਅਦ ਭਾਜਪਾ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਕਾਰਜਾਂ ਦੀ ਜਾਣਕਾਰੀ ਲਈ ਇਕ ਪ੍ਰੋਗਰਾਮ ਕੀਤਾ ਗਿਆ, ਜਿਸ ਤਹਿਤ ਅੱਜ ਹੁਸ਼ਿਆਰਪੁਰ 'ਚ ਮਹਿਮਾਨ ਵਜੋਂ ਪਹੁੰਚੇ ਤਰੁਣ ਚੁੱਘ ਨੇ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਟੁੱਟ ਗਈ ਹੈ ਆਪਣੀ ਪ੍ਰੈਸ ਬ੍ਰੀਫਿੰਗ ਦੌਰਾਨ ਚੁੱਘ ਨੇ ਕਿਹਾ ਕਿ ਅੱਜ ਸੂਬੇ ਵਿੱਚ ਗੈਂਗਸਟਰਾਂ ਦਾ ਰਾਜ ਹੈ, ਜਿਸ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ। ਇੱਥੋਂ ਤੱਕ ਕਿ ਚੁੱਘ ਨੇ ਦੋਸ਼ ਲਾਇਆ ਕਿ ਪੰਜਾਬ ਗੈਂਗਸਟਰਾਂ ਦਾ ਕੇਂਦਰ ਬਣ ਗਿਆ ਹੈ, ਜਦਕਿ ਸਵਾਲਾਂ ਦੇ ਜਵਾਬ ਵਿੱਚ ਚੁੱਘ ਨੇ ਕਿਹਾ ਕਿ ਪੰਜਾਬ ਲਈ ਦੋ ਮੈਡੀਕਲ ਕਾਲਜ ਆਏ ਸਨ। ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਬੰਦ ਕਰ ਦਿੱਤਾ ਹੈ, ਜਿਸ ਦਾ ਜਵਾਬ ਮੁੱਖ ਮੰਤਰੀ ਪੰਜਾਬ ਹੀ ਦੇ ਸਕਦੇ ਹਨ।