'ਪੰਜਾਬ ਕਾਂਗਰਸ ਕਰ ਰਹੀ ਹੈ ਹਿੰਦੂਆਂ ਨੂੰ ਨਜ਼ਰ ਅੰਦਾਜ਼' - Punjab Congress
ਗੜ੍ਹਸ਼ੰਕਰ: ਪੰਜਾਬ ਪ੍ਰਦੇਸ਼ ਕਾਂਗਰਸ ਲੀਗਲ ਸੈੱਲ ਦੇ ਕੋ-ਚੇਅਰਮੈਨ ਅਤੇ ਸ੍ਰੀ ਗੁਰੂ ਰਵਿਦਾਸ ਫਾਊਂਡੇਸ਼ਨ ਦੇ ਮੈਂਬਰ ਪੰਕਜ ਕ੍ਰਿਪਾਲ ਐਡਵੋਕੇਟ ਨੇ ਕਿਹਾ, ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਦੀ ਗਈ ਸ਼ਹਿਰੀ ਹਿੰਦੂਆਂ ਦੀ ਮੀਟਿੰਗ ਵਿੱਚ ਮਨੀਸ਼ ਤਿਵਾੜੀ ਤੋਂ ਇਲਾਵਾ ਇੱਕ ਵੀ ਅਜਿਹਾ ਹਿੰਦੂ ਆਗੂ ਨਹੀਂ ਸੀ, ਜਿਸ ਨੇ ਖੁਦ ਜਾਂ ਉਸ ਦੇ ਪਰਿਵਾਰ ਨੇ ਹਿੰਦੂਆਂ ਲਈ ਜਾ ਪੰਜਾਬ ਲਈ ਕੁੱਝ ਕੀਤਾ ਹੋਵੇ| ਉਨ੍ਹਾਂ ਕਿਹਾ ਕਿ ਮਨੀਸ਼ ਤਿਵਾੜੀ ਦੇ ਪਿਤਾ ਨੇ ਪੰਜਾਬ ਅਤੇ ਪੰਜਾਬੀਅਤ ਦੀ ਖਾਤਰ ਅੱਤਵਾਦ ਨਾਲ ਲੜਦਿਆਂ ਸ਼ਹੀਦੀ ਦਿੱਤੀ| ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਮੁੱਖ ਮੰਤਰੀ ਅਤੇ ਪ੍ਰਧਾਨ ਦੋਂਵੇ ਜੱਟ ਹਨ, ਉਸ ਸਮੇਂ ਇਨ੍ਹਾਂ ਅਖੌਤੀ ਹਿੰਦੂ ਆਗੂਆਂ ਵਿੱਚੋਂ ਕੋਈ ਨਹੀਂ ਬੋਲਿਆ|