SYL ਦੇ ਮੁੱਦੇ 'ਤੇ ਆਪ ਸਾਂਸਦ ਦੇ ਬਿਆਨ ਦਾ ਪੰਜਾਬ ਭਾਜਪਾ ਵਲੋਂ ਜਵਾਬ,ਕਿਹਾ... - ਹਰਿਆਣਾ 'ਚ ਆਪ ਦੀ ਸਰਕਾਰ
ਚੰਡੀਗੜ੍ਹ: ਹਰਿਆਣਾ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਵਲੋਂ ਐਸ.ਵਾਈ.ਐਲ ਨੂੰ ਲੈਕੇ ਬਿਆਨ ਦਿੱਤਾ ਗਿਆ। ਜਿਸ 'ਚ ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ 'ਚ ਆਪ ਦੀ ਸਰਕਾਰ ਬਣਦੀ ਹੈ ਤਾਂ ਹਰ ਇੱਕ ਘਰ ਤੱਕ ਐਸ.ਵਾਈ.ਐਲ ਦਾ ਪਾਣੀ ਪਹੁੰਚਦਾ ਕੀਤਾ ਜਾਵੇਗਾ। ਇਸ ਨੂੰ ਲੈਕੇ ਪੰਜਾਬ ਭਾਜਪਾ ਦਾ ਕਹਿਣਾ ਕਿ ਭਗਵੰਤ ਮਾਨ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਅਰਵਿੰਦ ਕੇਜਰੀਵਾਲ ਵਲੋਂ ਕੀ ਉਨ੍ਹਾਂ ਨਾਲ ਇਸ ਸਬੰਧੀ ਕੋਈ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ 'ਤੇ ਕੇਜਰੀਵਾਲ ਹਾਵੀ ਹੋ ਰਹੇ ਅਤੇ ਉਹ ਕੋਈ ਕਸਰ ਨਹੀਂ ਛੱਡਣਗੇ ਕਿ ਪੰਜਾਬ ਤੋਂ ਪਾਣੀ ਖੋਹ ਕੇ ਹਰਿਆਣਾ ਨੂੰ ਦਿੱਤਾ ਜਾਵੇ। ਉਨ੍ਹਾਂ ਦਾ ਕਹਿਣਾ ਕਿ ਪੰਜਾਬ ਕੋਲ ਕੋਈ ਵਾਧੂ ਪਾਣੀ ਨਹੀਂ ਕਿ ਹੋਰ ਕਿਸੇ ਸੂਬੇ ਨੂੰ ਦੇ ਸਕੇ।