Punjab Assembly Election 2022: ਬੀਜੇਪੀ ਨੇ ਜਾਰੀ ਕੀਤਾ ਆਪਣਾ ਥੀਮ ਗੀਤ - ਡਬਲ ਇੰਜਣ ਸਰਕਾਰ
ਜਲੰਧਰ: ਭਾਰਤੀ ਜਨਤਾ ਪਾਰਟੀ ਦੇ ਚੋਣ ਦਫ਼ਤਰ ਵਿਖੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਭਾਰਤ ਦੀ ਹਾਜ਼ਰੀ ਵਿੱਚ ਨੇ ਆਪਣਾ ਥੀਮ ਸੌਂਗ ਜਾਰੀ ਕੀਤਾ ਗਿਆ। ਇਸ ਦੌਰਾਨ ਮੰਤਰੀ ਗਜੇਂਦਰ ਸ਼ੇਖਾਵਤ ਨੇ ਕਾਂਗਰਸ ਪਾਰਟੀ ਦੇ ਉਪਰ ਨਿਸ਼ਾਨੇ ਲਗਾਏ। ਕਨ੍ਹੱਈਆ ਕੁਮਾਰ ਨੇ ਬੀਜੇਪੀ ਦੇ ਡਬਲ ਇੰਜਣ ਸਰਕਾਰ ’ਤੇ ਸਵਾਲ ਉਠਾਏ ਸਨ ਜਿਸ ਦੇ ਜਵਾਬ ਦਿੰਦੇ ਹੋਏ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਦੇਸ਼ ਦੇ 2 ਸੂਬੇ ਇਕ ਪੰਜਾਬ ਅਤੇ ਦੂਸਰਾ ਪੱਛਮੀ ਬੰਗਾਲ ਜਿੱਥੇ ਇੰਡਸਟਰੀ ਖ਼ਤਮ ਹੋ ਰਹੀਆਂ ਹਨ ਇਹ ਸਾਰੀਆਂ ਫੈਕਟਰੀਆਂ ਹੁਣ ਯੂਪੀ ਵਿੱਚ ਜਾ ਰਹੀਆਂ ਹਨ, ਕਿਉਂਕਿ ਇਨ੍ਹਾਂ ਫੈਕਟਰੀਆਂ ਦੇ ਮਾਲਕ ਪੰਜਾਬ ਅਤੇ ਵੈਸਟ ਬੰਗਾਲ ਦੇ ਮਾਹੌਲ ਤੋਂ ਤੰਗ ਆ ਗਏ ਹਨ। ਕਾਂਗਰਸ ਦੇ ਦੋ ਮੁੱਖ ਮੰਤਰੀ ਚਿਹਰੇ ਢਾਈ ਢਾਈ ਸਾਲ ਲਈ ਲਗਾਉਣ ਦੀਆਂ ਖ਼ਬਰਾਂ ’ਤੇ ਬੋਲਦੇ ਹੋਏ ਸ਼ੇਖਾਵਤ ਨੇ ਕਿਹਾ ਕਿ ਇਕ ਬਰਾਤ ਦੇ ਦੋ ਦੂਲ੍ਹੇ ਹੋਣ ਇਸ ਤੋਂ ਅੱਗੇ ਕੁਝ ਨਹੀਂ ਹੋ ਸਕਦਾ।