ਪੰਜਾਬ ਸਰਕਾਰ ਦੇ ਮੋਟਰਸਾਇਕਲ ਰੇਹੜੀ ਫੈਸਲੇ 'ਤੇ ਲੋਕਾਂ ਦੀ ਰਾਇ - Punjab Government's Motorcycle Rehri Decision
ਹੁਸ਼ਿਆਰਪੁਰ: ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਚ ਮੋਟਰਸਾਈਕਲ ਵਾਲਿਆਂ ਰੇਹੜੀਆਂ ਦੇ ਪੁਰੀ ਤਰ੍ਹਾਂ ਦੇ ਨਾਲ ਪਾਬੰਧੀ ਲਗਾਈ ਹੋਈ ਹੈ ਅਤੇ ਇਸਦਾ ਕਾਰਨ ਸੜਕ ਹਾਦਸਿਆਂ ਨੂੰ ਦੱਸਿਆ ਗਿਆ ਹੈ। ਉੱਥੇ ਹੀ ਇਸ ਸਬੰਧ ਵਿੱਚ ਜਦੋਂ ਗੜ੍ਹਸ਼ੰਕਰ ਦੇ 'ਚ ਮੋਟਰਸਾਈਕਲ ਰੇਹੜੀਆਂ ਵਾਲਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਲੋਨ ਲੈ ਕੇ ਮੋਟਰਸਾਈਕਲ ਰੇਹੜੀਆਂ ਤਿਆਰ ਕਰਕੇ ਆਪਣਾ ਰੋਜ਼ਗਾਰ ਚਲਾਇਆ ਹੈ। ਉਨ੍ਹਾਂ ਦੀ ਅੱਜ ਤੱਕ ਲੋਨ ਦੀਆਂ ਕਿਸ਼ਤਾਂ ਵੀ ਪੂਰੀਆਂ ਨਹੀਂ ਹੋਇਆ ਹਨ। ਸਰਕਾਰ ਨੇ ਇਹ ਫਰਮਾਨ ਜਾਰੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਮੋਟਰਸਾਈਕਲ ਵਾਲਿਆਂ ਰੇਹੜੀਆਂ 'ਤੇ ਪਾਬੰਧੀ ਲਗਾਈ ਹੈ ਤਾਂ ਉਸਦੀ ਉਹ ਉਲੰਘਣਾ ਨਹੀਂ ਕਰਦੇ ਪਰ ਸਰਕਾਰ ਉਨ੍ਹਾਂ ਦੇ ਲਈ ਰੋਜ਼ਗਾਰ ਲਈ ਕੋਈ ਹੋਰ ਪ੍ਰਬੰਧ ਕਰੇ।
TAGGED:
ਮੋਟਰਸਾਇਕਲ ਰੇਹੜੀ