ਆਮ ਜਨਤਾ ਲਈ ਲਗਾਈ ਗਈ ਲੋਕ ਅਦਾਲਤ - ਰੋਪੜ
ਰੋਪੜ ਦੇ ਜ਼ਿਲ੍ਹਾ ਲੀਗਲ ਸਰਵਿਸ ਅਥਾਰਟੀ ਰੋਪੜ ਵੱਲੋਂ ਲੋਕ ਅਦਾਲਤਾਂ ਦਾ ਪ੍ਰਬੰਧ ਕੀਤਾ। ਇਸ ਅਦਾਲਤ ਦੇ 13 ਬੈਂਚ ਲਗਾਏ ਗਏ ਜਿਸ 'ਚ 2870 ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ। ਇਨ੍ਹਾਂ 'ਚ ਮੈਟਰੋ ਮੈਨੁਅਲ, ਰਿਕਵਰੀ, ਚੈੱਕ ਬਾਊਂਸ ਵਰਗੇ ਕਈ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਲੋਕ ਅਦਾਲਤਾਂ ਵਿੱਚ ਜਨਤਾ ਨੂੰ ਮੌਕੇ 'ਤੇ ਹੀ ਨਿਆਂ ਮਿਲਦਾ ਹੈ ਤੇ ਲੋਕ ਅਦਾਲਤ ਦਾ ਫ਼ੈਸਲਾ ਆਖ਼ਰੀ ਫ਼ੈਸਲਾ ਹੁੰਦਾ ਹੈ।
Last Updated : Jul 13, 2019, 10:33 PM IST