ਕੇਂਦਰ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਨਵੀਂ ਪਾਲਸੀ ਦਾ ਮਜ਼ਦੂਰਾਂ ਵੱਲੋਂ ਵਿਰੋਧ - ਪਾਲਸੀ ਦਾ ਮਜ਼ਦੂਰਾਂ ਵੱਲੋਂ ਵਿਰੋਧ
ਮਾਨਸਾ: ਕੇਂਦਰ ਸਰਕਾਰ (Central Government) ਇੱਕ ਤੋਂ ਬਾਅਦ ਇੱਕ ਨਵੇਂ ਕਾਨੂੰਨ ਬਣਾ ਰਹੀ ਹੈ। ਜਿਸ ਦਾ ਸਮੇਂ-ਸਮੇਂ ‘ਤੇ ਲੋਕ ਵਿਰੋਧ ਵੀ ਕਰਦੇ ਰਹੇ ਹਨ। ਹੁਣ ਅਜਿਹਾ ਹੀ ਇੱਕ ਨਵੀਂ ਪੋਲਸੀ ਲੈਕੇ ਆਈ ਹੈ। ਜਿਸ ਵਿੱਚ ਮੰਡੀਆਂ ਵਿੱਚੋਂ 40 ਫੀਸਦੀ ਕਣਕ ਸਿੱਧੀ ਲੋਡਿਗ ਕਰਨ ‘ਤੇ ਮਜ਼ਦੂਰ ਜਥੇਬੰਦੀਆਂ ਨੇ ਵਿਰੋਧ ਸ਼ੁਰੂ (Labor unions begin protests) ਕਰ ਦਿੱਤਾ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਇਸ ਨਾਲ ਮਜ਼ਦੂਰ ਵਰਗ ਦਾ ਵੱਡਾ ਨੁਕਸਾਨ ਹੋਵੇਗਾ ਅਤੇ ਮਜ਼ਦੂਰ ਵਰਗ ਦੇ ਲਈ ਇਹ ਪਹੁੰਚ ਸੀ ਘਾਤਕ ਹੋਵੇਗੀ। ਐੱਫ.ਸੀ.ਆਈ. ਮਜ਼ਦੂਰ ਯੂਨੀਅਨ (F.C.I. Labor union) ਨੇ ਕਿਹਾ ਹੈ ਕਿ ਕੇਂਦਰ ਸਰਕਾਰ (Central Government) ਵੱਲੋਂ 40 ਫ਼ੀਸਦੀ ਕਣਕ ਸਿੱਧੀ ਲੋਡ ਕਰਨ ਦਾ ਮਜ਼ਦੂਰ ਵਰਗ ਨੂੰ ਨੁਕਸਾਨ ਹੋਵੇਗਾ, ਕਿਉਂਕਿ ਪਹਿਲਾਂ ਮਜ਼ਦੂਰਾਂ ਵੱਲੋਂ ਪਿੰਡਾਂ ਦੀਆਂ ਮੰਡੀਆਂ ਵਿੱਚੋਂ ਕਣਕ ਲੋਡ ਕਰਕੇ ਗੁਦਾਮਾਂ ਵਿੱਚ ਭੇਜੀ ਜਾਂਦੀ ਸੀ ਅਤੇ ਇਸ ਤੋਂ ਬਾਅਦ ਸਪੈਸ਼ਲ ਦੇ ਲਈ ਗੁਦਾਮਾਂ ਵਿੱਚੋਂ ਭਰੀ ਜਾਂਦੀ ਸੀ, ਪਰ ਹੁਣ ਸਿੱਧੀ ਲੋਡ ਕਰਨ ਦੇ ਨਾਲ ਮਜ਼ਦੂਰਾਂ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਹ ਪਾਲਸੀ ਵਾਪਸ ਨਾ ਲਈ ਤਾਂ ਅਸੀਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਾਂਗੇ।