ਪੀਆਰਟੀਸੀ ਦੇ ਡਰਾਈਵਰ ਅਤੇ ਕੰਡਕਟਰ ਨੇ ਕੀਤਾ ਰੋਸ ਪ੍ਰਦਰਸਨ - ਐਸਸੀਬੀਸੀ ਅਤੇ ਸੀਟੂ ਤੇ ਰਿਟਾਇਰਡ
ਬਠਿੰਡਾ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਤੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਸਮੇਂ ਸਿਰ ਪੈਨਸ਼ਨਾਂ ਨਾ ਦੇਣ ਅਤੇ ਨਵੀਂ ਭਰਤੀ ਨਾ ਕਰਨ ਵਰਗੀਆਂ ਅਹਿਮ ਮੰਗਾਂ ਨੂੰ ਲੈ ਕੇ ਪੀਆਰਟੀਸੀ ਮੁਲਾਜ਼ਮ ਨੇ ਰੋਸ ਪ੍ਰਦਰਸਨ ਕੀਤਾ। ਇਸ ਵਿੱਚ ਪੀਆਰਟੀਸੀ ਬਠਿੰਡਾ ਡਿਪੂ ਦੀਆਂ 5 ਜਥੇਬੰਦੀਆਂ ਏਟਕ ਇੰਟਕ ਕਰਮਚਾਰੀ ਦਲ ਐਸਸੀਬੀਸੀ ਅਤੇ ਸੀਟੂ ਤੇ ਰਿਟਾਇਰਡ ਭਾਈਚਾਰੇ ਨੇ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਇਸ ਸਬੰਧੀ ਸੰਬੋਧਨ ਕਰਦੇ ਹੋਏ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਤਹਿਤ ਲੋਕ ਵਿਰੋਧੀ ਨੀਤੀਆਂ 'ਤੇ ਫਿਰਕੂ ਜ਼ਹਿਰ ਘੋਲਣ ਲਈ ਕਾਲੇ ਕਾਨੂੰਨ ਪਾਸ ਕਰ ਰਹੀ ਹੈ। ਇਸ ਦਾ ਹਰ ਵਰਗ 'ਤੇ ਮਾਰੂ ਅਸਰ ਪੈ ਰਿਹਾ ਹੈ ਜਿਸ ਦਾ ਸਮੂਹ ਜਥੇਬੰਦੀਆਂ ਡਟ ਕੇ ਵਿਰੋਧ ਕੀਤਾ।