ਖਾਲੀ ਬਾਲਟੀ ਲੈ ਸੜਕਾਂ ਉੱਤੇ ਉਤਰੇ ਲੋਕ, ਪਾਣੀ ਲਈ ਲਾਈ ਗੁਹਾਰ - ਖਾਲੀ ਬਲਟੀ ਲੈ ਸੜਕਾਂ ਤੇ ਉਤਰੇ ਲੋਕ
ਹੁਸ਼ਿਆਰਪੁਰ: ਮੁਹੱਲਾ ਰਹੀਮਪੁਰ ਦੇ ਲੋਕ ਲੰਮੇ ਸਮੇਂ ਤੋਂ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਜਿਸ ਕਰਕੇ ਉਨ੍ਹਾਂ ਨੇ ਖਾਲੀ ਬਾਲਟੀਆਂ ਲੈ ਕੇ ਰੋਡ ਜਾਮ ਕਰ ਦਿੱਤਾ ਹੈ। ਜਦੋਂ ਹੁਸਿ਼ਆਰਪੁਰ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਤਾਂ ਉਸ ਵਕਤ ਪਾਰਟੀ ਦੇ ਹਲਕਾ ਇੰਚਾਰਜ ਬ੍ਰਮ ਸ਼ੰਕਰ ਜਿੰਪਾ ਲੋਕਾਂ ਦੇ ਹੱਕਾਂ ਲਈ ਤੱਪਦੀ ਧੁੱਪ 'ਚ ਹੀ ਸੜਕਾਂ 'ਤੇ ਬੈਠ ਜਾਂਦੇ ਸਨ ਤੇ ਹੁਣ ਜਦੋਂ ਸੱਤਾ ਹਾਸਿਲ ਹੋ ਚੁੱਕੀ ਹੈ ਤਾਂ ਮੰਤਰੀ ਬਣਨ ਦੇ ਬਾਵਜੂਦ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਅਸਫਲ ਦਿਖਾਈ ਦੇ ਰਹੇ ਹਨ।