ਐੱਲਆਈਸੀ ਬ੍ਰਾਂਚ ਬਾਹਰ ਧਰਨਾ ਪ੍ਰਦਰਸ਼ਨ, ਜਾਣੋ ਕੀ ਹਨ ਮੰਗਾਂ - ਰੂਪਨਗਰ ਐੱਲਆਈਸੀ ਬ੍ਰਾਂਚ
ਰੂਪਨਗਰ: ਲਾਈਫ ਇੰਸ਼ੋਰੈਂਸ ਫੈਡਰੇਸ਼ਨ ਆਫ ਇੰਡੀਆ ਦੀ ਕਾਲ ਉੱਤੇ ਅੱਜ ਰੂਪਨਗਰ ਐੱਲਆਈਸੀ ਬ੍ਰਾਂਚ ਦੇ ਏਜੰਟਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਦੌਰਾਨ ਐਲਆਈਸੀ ਦੇ ਕਿਸੇ ਵੀ ਏਜੰਟ ਵੱਲੋਂ ਕੋਈ ਵੀ ਸੁਵਿਧਾ ਲੋਕਾਂ ਨੂੰ ਨਹੀਂ (Rupnagar LIC Branch) ਦਿੱਤੀ ਗਈ। ਏਜੰਟਾਂ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਇਹ ਧਰਨਾ ਪ੍ਰਦਰਸ਼ਨ 30 ਨਵੰਬਰ ਤੱਕ ਇਸ ਤਰ੍ਹਾਂ ਹੀ ਵੱਖ ਵੱਖ ਰੂਪਾਂ ਵਿੱਚ ਚੱਲੇਗਾ। ਉਨ੍ਹਾਂ ਕਿਹਾ ਕਿ ਜਦੋਂ ਤਕ ਮੰਗਾਂ ਨਾ ਮੰਨੀਆਂ ਗਈਆਂ, ਤਾਂ ਉਸ ਤੋਂ ਬਾਅਦ ਨਵੀਂ ਰੂਪ ਰੇਖਾ ਬਣਾਈ ਜਾਵੇਗੀ। ਅਸ਼ੋਕ ਕੁਮਾਰ ਪ੍ਰਧਾਨ ਏਜੰਟ ਯੂਨੀਅਨ ਰੋਪੜ ਦਾ ਕਹਿਣਾ ਹੈ ਕਿ ਇਹ ਧਰਨਾ ਪ੍ਰਦਰਸ਼ਨ ਐੱਲਆਈਸੀ ਅਤੇ ਆਈਆਰਡੀਏ ਦੇ ਖ਼ਿਲਾਫ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀਆਂ ਮੁੱਖ ਮੰਗਾਂ ਹਨ ਪਾਲਿਸੀ ਧਾਰਕ ਦਾ ਬੋਨਸ ਵਧਾਇਆ ਜਾਵੇ। ਪਾਲਿਸੀ ਲੋਨ ਉਤੇ ਵਿਆਜ ਦਰ ਘੱਟ ਕੀਤੀ ਜਾਵੇ। ਪਾਲਿਸੀਆਂ ਉਤੇ ਜੋ ਜੀਐਸਟੀ ਦਾ ਕਰ ਲੱਗ ਰਿਹਾ ਹੈ, ਉਸ ਨੂੰ ਬੰਦ ਕੀਤਾ ਜਾਵੇ।