ਚੋਣ ਨਤੀਜਿਆਂ ਤੋਂ ਸੰਤੁਸ਼ਟ ਨਾਂ ਹੋ ਕੇ ਸ਼ਹਿਰ 'ਚ ਕੱਢਿਆ ਰੋਸ ਮਾਰਚ - ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ
ਸੰਗਰੂਰ: ਲਹਿਰਾਗਾਗਾ ਨਗਰ ਕੌਂਸਲ ਚੋਣਾਂ ਸਬੰਧੀ ਵਾਰਡ ਨੰਬਰ 2 ਅਤੇ 8 ਦੇ ਚੋਣ ਨਤੀਜਿਆਂ ਤੋਂ ਸੰਤੁਸ਼ਟ ਨਾ ਹੋਏ। ਸ਼ਹਿਰ ਦੇ ਲਹਿਰਾ ਵਿਕਾਸ ਮੰਚ ਅਤੇ 2 ਉਮੀਦਵਾਰਾਂ ਦੇ ਸਮਰਥਨ ਵਿੱਚ ਲੋਕਾਂ ਨੇ ਸ਼ਹਿਰ ਬੰਦ ਕਰਕੇ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਦਿਆਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਨੇ ਆਪਣੀ ਲਹਿਰਾਗਾਗਾ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਕਿਹਾ ਸਾਨੂੰ ਵੀ ਇੱਕ ਨੰਬਰ ਵਾਰਡ 'ਚ ਖਦਸ਼ਾ ਹੈ, ਕਿਉਂਕਿ ਉਥੇ ਜੋ ਵੋਟਰਾਂ ਦੇ ਉਂਗਲ 'ਤੇ ਸਿਆਹੀ ਲਗਾਈ ਗਈ ਸੀ ਉਹ ਉਸੇ ਦਿਨ ਹੀ ਮਿਟ ਗਈ। ਉਨ੍ਹਾਂ ਕਿਹਾ ਕਿ ਪਰ ਅਸੀਂ ਮਾਣਯੋਗ ਕੋਰਟ ਤੋਂ ਆਪਣੀ ਅਪੀਲ ਪਾਵਾਂਗੇ ਤਾਂ ਜੋ ਸਾਡੇ ਨਾਲ ਧੱਕਾ ਹੋਇਆ ਹੈ ਉਸ ਦੀ ਜਾਂਚ ਹੋ ਸਕੇ।