ਕਿਸਾਨਾਂ ਦੇ ਹੱਕ 'ਚ ਵੱਖ-ਵੱਖ ਜਥੇਬੰਦੀਆਂ ਨੇ ਕੱਢਿਆ ਰੋਸ ਮਾਰਚ
ਕਪੂਰਥਲਾ: ਫਗਵਾੜਾ ਦੇ ਹਰਗੋਬਿੰਦ ਨਗਰ ਤੋਂ ਵੱਖ-ਵੱਖ ਜਥੇਬੰਦੀਆਂ ਨੇ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਬਿਲਾਂ ਦੇ ਵਿਰੋਧ ਵਿੱਚ ਰੋਸ ਮਾਰਚ ਕੱਢਿਆ ਗਿਆ। ਦਿੱਲੀ ਦੇ ਆਲੇ-ਦੁਆਲੇ ਚੱਲ ਰਹੇ ਕਿਸਾਨ ਅੰਦੋਲਨ ਦੇ ਨਾਲ ਇਸ ਵੇਲੇ ਦੇਸ਼ ਵਿੱਚ ਕੁੱਝ ਅਸ਼ਾਂਤੀ ਦਾ ਮਾਹੌਲ ਹੈ, ਪਰ ਇਹ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਮਾਹੌਲ ਕਿਸ ਤਰ੍ਹਾਂ ਠੀਕ ਹੋਵੇਗਾ। ਇਹ ਮਾਰਚ ਫਗਵਾੜਾ ਹਰਗੋਬਿੰਦ ਨਗਰ ਤੋਂ ਚੱਲ ਕੇ ਫਗਵਾੜਾ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਗਾਂਧੀ ਚੌਕ ਵਿਚ ਖ਼ਤਮ ਹੋਇਆ। ਇਸ ਮਾਰਚ ਦੇ ਵਿੱਚ ਦੋਆਬਾ ਕਿਸਾਨ ਯੂਨੀਅਨ ਸਿੱਖ ਜਥੇਬੰਦੀਆਂ ਅਤੇ ਅੰਬੇਦਕਰ ਸੈਨਾ ਨੇ ਮੁੱਖ ਤੌਰ 'ਤੇ ਭਾਗ ਲਿਆ।