ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਦਿੱਤਾ ਗਿਆ ਧਰਨਾ
ਸ੍ਰੀ ਫਤਿਹਗੜ੍ਹ ਸਾਹਿਬ: ਸਰਹਿੰਦ ਸ਼ਹਿਰ ਵਿੱਚ ਸਦਨਾ ਭਗਤ ਦੀ ਮਸੀਤ ਤੋਂ ਲੈ ਕੇ ਖ਼ਾਨਪੁਰ ਚੁੰਗੀ ਸਰਹਿੰਦ ਤੱਕ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਰੋਸ ਧਰਨਾ ਸ਼ੁਰੂ ਕੀਤਾ ਗਿਆ ਨਗਰ ਕੌਸਲ ਦੀ ਸਾਬਕਾ ਮੀਤ ਪ੍ਰਧਾਨ ਰਾਜਵਿੰਦਰ ਕੌਰ ਸੋਹੀ ਕੌਂਸਲਰ, ਕੌਸਲਰ ਸਰਬਜੀਤ ਕੌਰ ਅਤੇ ਕੌਸਲਰ ਅਜੈਬ ਸਿੰਘ ਨੇ ਪੰਜਾਬ ਸਰਕਾਰ, ਜਿਲਾ ਪ੍ਰਸ਼ਾਸਨ ਅਤੇ ਨਗਰ ਕੌਸਲ ਦੇ ਵਿਰੁੱਧ ਅਣਮਿਥੇ ਸਮੇਂ ਲਈ ਰੋਸ ਧਰਨਾ ਸ਼ੁਰੂ ਕਰ ਦਿੱਤਾ।ਰੋਸ ਧਰਨਾ ਦੇ ਰਹੇ ਕੌਸਲਰ ਅਜੈਬ ਸਿੰਘ, ਕੌਸਲਰ ਰਾਜਵਿੰਦਰ ਕੌਰ ਸੋਹੀ,ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਮੀਤ ਪ੍ਰਧਾਨ ਪਰਵਿੰਦਰ ਸਿੰਘ ਦਿਓਲ ਅਤੇ ਕੌਸਲਰ ਸਰਬਜੀਤ ਕੌਰ ਨੇ ਦੱਸਿਆ ਕਿ ਇਸ ਸੜਕ 'ਤੇ ਸਿਵਰੇਜ ਪਾਏ ਜਾਣ ਨੂੰ ਲਗਭਗ 26 ਮਹੀਨਿਆਂ ਦਾ ਸਮਾਂ ਬੀਤ ਗਿਆ ਹੈ, ਇਸ ਸੜਕ ਤੋਂ ਲੰਘਣ ਵਾਲੇ ਸਕੂਲੀ ਬੱਚਿਆਂ, ਮੰਦਰ ਜਾਣ ਵਾਲੇ ਭਗਤਾ ਸਮੇਤ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾ ਨੇ ਚਿਤਾਵਨੀ ਦਿੱਤੀ ਕਿ ਇਹ ਧਰਨਾ ਰੋਜਾਨਾ ਸਵੇਰੇ 10 ਵਜੇ ਸ਼ਾਮ 5 ਵਜੇ ਤੱਕ ਅਣਮਿਥੇ ਸਮੇ ਲਈ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਨ੍ਹਾਂ ਦੀਆਂ ਮੁਸ਼ਕਿਲਾ ਦਾ ਹੱਲ ਨਹੀ ਕੀਤਾ ਜਾਦਾ।