Protest:ਰਾਏਕੋਟ ਦਾਣਾ ਮੰਡੀ 'ਚ ਪੁਰਾਤਨ ਪਿੱਪਲ ਵੱਢਣ ਕਾਰ ਲੋਕਾਂ ਚ ਭਾਰੀ ਰੋਸ - ਪਿੱਪਲ ਨੂੰ ਵੱਢਣ
ਲੁਧਿਆਣਾ: c ਦਾਣਾ ਮੰਡੀ ਵਿਚ ਨਵਾਂ ਸ਼ੈੱਡ ਲਗਾਉਣ ਲਈ ਪਿਛਲੇ ਪੰਜ ਦਹਾਕਿਆਂ ਤੋਂ ਲੱਗੇ ਇਕ ਪੁਰਾਤਨ ਪਿੱਪਲ(Ancient Pipple) ਨੂੰ ਵੱਢ ਦਿੱਤਾ ਗਿਆ ਹੈ ਜਿਸ ਦੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਸੰਧੂ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ (Protest)ਕੀਤਾ ਗਿਆ।ਇਸ ਮੌਕੇ ਅਮਨਦੀਪ ਸਿੰਘ ਗਿੱਲ ਦਾ ਕਹਿਣਾ ਹੈ ਕਿ 5 ਜੂਨ ਨੂੰ ਇਕ ਪਾਸੇ ਵਿਸ਼ਵ ਅੰਤਰਰਾਸ਼ਟਰੀ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਸੀ ਉਥੇ ਹੀ ਮਾਰਕੀਟ ਕਮੇਟੀ ਵੱਲੋਂ ਪੁਰਾਤਨ ਪਿੱਪਲ ਪੁੱਟਿਆ ਗਿਆ।ਉਨ੍ਹਾਂ ਨੇ ਇਸ ਘਟਨਾ ਨੂੰ ਮੰਦਭਾਗਾ(Unfortunately) ਦੱਸਿਆ ਹੈ।ਅਕਾਲੀ ਆਗੂਆਂ ਨੇ ਐਸਡੀਐਮ ਰਾਏਕੋਟ ਨੂੰ ਇੱਕ ਮੰਗ ਪੱਤਰ ਦਿੱਤਾ ਅਤੇ ਪੁਰਾਤਨ ਦਰਖ਼ਤ (Ancient) ਕੱਟਣ ਦੇ ਮਾਮਲੇ ਦੀ ਜਾਂਚ ਕੀਤੀ ਜਾਵੇ।