ਨਗਰ ਕੌਂਸਲ ਵੱਲੋਂ ਸਾਮਾਨ ਚੁੱਕ ਕੇ ਲੈ ਜਾਣ ਉੱਤੇ ਭੜਕੇ ਦੁਕਾਨਦਾਰ - ਵਿਧਾਇਕ ਅਤੇ ਅਧਿਕਾਰੀਆਂ ਦੀ ਬਹਿਸਬਾਜ਼ੀ
ਤਰਨਤਾਰਨ ਵਿਖੇ ਨਗਰ ਕੌਂਸਲ ਵੱਲੋ ਦੁਕਾਨਦਾਰਾਂ ਦਾ ਸਮਾਨ ਚੁੱਕ ਕੇ ਲੈ ਜਾਣ ਦੇ ਵਿਰੋਧ ਵਿਚ ਦੁਕਾਨਦਾਰ ਇਕੱਠੇ ਦਫਤਰ ਵਿਖੇ ਪਹੁੰਚ ਗਏ। ਇਸ ਦੌਰਾਨ ਵਿਧਾਇਕ ਕਸ਼ਮੀਰ ਸਿੰਘ ਸੋਹਲ ਅਤੇ ਅਧਿਕਾਰੀਆਂ ਦੇ ਨਾਲ ਬਹਿਸਬਾਜ਼ੀ ਵੀ ਹੋਈ। ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਹੁਣ ਤੱਕ ਕਿਸੇ ਵੀ ਸਰਕਾਰ ਨੇ ਸਾਡੇ ਨਾਲ ਇਸ ਤਰ੍ਹਾਂ ਦੀ ਗੁੰਡਾਗਰਦੀ ਨਹੀਂ ਕੀਤੀ ਅਤੇ ਜੋ ਕੱਲ ਸਾਡਾ ਸਮਾਨ ਚੁੱਕ ਕੇ ਲੈ ਗਏ ਅਤੇ ਸਾਡੇ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਉਹ ਬਹੁਤ ਨਿਦਣਯੋਗ ਹੈ ਅਸੀ ਅਜਿਹੀ ਗੁੰਡਾਗਰਦੀ ਬਰਦਾਸਤ ਨਹੀਂ ਕਰਾਂਗੇ।