ਇਨਸਾਫ ਨਾ ਮਿਲਣ ‘ਤੇ ਔਰਤ ਵੱਲੋਂ ਧਰਨਾ - ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ
ਬਠਿੰਡਾ: ਪਰਸ਼ੂਰਾਮ ਚੌਂਕ 'ਚ ਧਰਨੇ (Dharna in Parasuram Chowk) 'ਤੇ ਬੈਠੀ ਇਸ ਔਰਤ ਦਾ ਨਾਂ ਜਸਵੀਰ ਕੌਰ ਹੈ, ਇਸ ਦਾ ਕਹਿਣਾ ਹੈ ਕਿ ਉਸ ਦੇ ਰਿਸ਼ਤੇਦਾਰਾਂ ਨੇ ਉਸ ਦੀ ਜ਼ਮੀਨ ਵੇਚ ਦਿੱਤੀ। ਹਾਲਾਂਕਿ ਉਨ੍ਹਾਂ ਕੋਲ ਆਪਣੇ ਘਰ ਦਾ ਸਾਰੇ ਕਾਗਜ਼ ਵੀ ਹਨ। ਉਨ੍ਹਾਂ ਕਿਹਾ ਕਿ ਇਸ ਦੀ ਸ਼ਿਕਾਇਤ ਜਦੋਂ ਉਨ੍ਹਾਂ ਨੇ ਸੰਬਧਤ ਅਧਿਕਾਰੀਆਂ ਨੂੰ ਕੀਤੀ ਤਾਂ ਕਿਸੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਦੁੱਖੀ ਹੋਈ ਇਸ ਔਰਤ ਵੱਲੋਂ ਸ਼ਹਿਰ ਦੇ ਚੌਂਕ ਵਿੱਚ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ (Protests against the administration) ਕੀਤਾ ਗਿਆ। ਪੀੜਤ ਦਾ ਕਹਿਣਾ ਹੈ ਕਿ ਹੁਣ ਉਹ ਘਰ ਤੋਂ ਵੀ ਬੇਘਰ ਹੋ ਗਏ ਹਨ।