ਪਾਣੀ ਤੇ ਬਿਜਲੀ ਨਾ ਆਉਣ ਕਾਰਨ ਵਿਧਾਇਕ ਖ਼ਿਲਾਫ਼ ਪ੍ਰਦਰਸ਼ਨ - Protest
ਅੰਮ੍ਰਿਤਸਰ: ਵਿਧਾਨ ਸਭਾ ਹਲਕਾ ਦੱਖਣੀ ਦੇ ਵਾਰਡ ਨੰ. 37 ਵਿੱਚ ਪਾਣੀ (Water) ਅਤੇ ਬਿਜਲੀ (Electricity) ਨਾ ਆਉਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਕਨ ਵਾਸੀਆ ਦਾ ਕਹਿਣਾ ਹੈ, ਕਿ ਪਿਛਲੇ 2 ਦਿਨਾਂ ਤੋਂ ਬਿਜਲੀ ਤੇ ਪਾਣੀ ਨਹੀਂ ਆ ਰਿਹੈ। ਜਿਸ ਦੇ ਚਲਦੇ ਇਨ੍ਹਾਂ ਲੋਕਾਂ ਵੱਲੋਂ ਆਪਣੇ ਵਿਧਾਇਕ (MLA) ਦਾ ਵਿਰੋਧ ਕੀਤਾ ਗਿਆ। ਵਿਰੋਧ ਤੋਂ ਬਾਅਦ ਵਿਧਾਇਕ ਨੇ ਇੱਕ ਪਾਣੀ ਵਾਲਾ ਕੰਟੇਨਰ ਭੇਜੇ ਦਿੱਤਾ, ਹਾਲਾਂਕਿ ਇਸ ਤੋਂ ਬਾਅਦ ਵਿਧਾਇਕ ਨੇ ਇਨ੍ਹਾਂ ਲੋਕਾਂ ਦੀ ਕੋਈ ਸਾਰ ਨਹੀਂ ਲਈ। ਜਿਸ ਦੇ ਬਾਅਦ ਲੋਕਾਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀਆ ਤਸਵੀਰਾਂ ਫੜ ਕੇ ਵਿਰੋਧ (Protest)ਕੀਤਾ।