ਫੈਕਟਰੀ ਦੇ ਪ੍ਰਦੂਸ਼ਣ ਨੂੰ ਲੈ ਕੇ ਪਿੰਡ ਵਾਲਿਆ ਦਾ ਰੋਸ ਪ੍ਰਦਰਸ਼ਨ, ਪ੍ਰਸ਼ਾਸਨ ਦਾ ਕੀਤੀ ਪਿੱਟ ਸਿਆਪਾ - protest against Hoshiarpur administration
ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਮਹਿੰਦਵਾਣੀ ਵਿਖੇ ਮੋਡਲਸ ਸਾਬਣ ਫੈਕਟਰੀ ਦੇ ਪ੍ਰਦੂਸ਼ਣ (soap factory pollution Garhshankar) ਖ਼ਿਲਾਫ਼ ਲਗਾਏ ਪੱਕੇ ਮੋਰਚੇ ਦੌਰਾਨ ਲੋਕਾਂ ਵੱਲੋਂ ਐਸਡੀਐਮ ਗੜ੍ਹਸ਼ੰਕਰ ਦਾ ਪੁਤਲਾ ਸਾੜ ਕੇ ਪ੍ਰਸ਼ਾਸਨ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ (protest against Hoshiarpur administration) ਕੀਤੀ ਗਈ। ਲੋਕ ਬਚਾਓ ਪਿੰਡ ਬਚਾਓ ਸੰਗਰਸ਼ ਕਮੇਟੀ ਦੇ ਅਧੀਨ ਚੱਲ ਰਹੇ ਪੱਕੇ ਮੋਰਚੇ ਵਿੱਚ ਸ਼ਾਮਿਲ ਲੋਕਾਂ ਦਾ ਆਰੋਪ ਹੈ ਕਿ ਪੰਜਾਬ ਦੀ ਸਰਹੱਦ ਨਾਲ ਹਿਮਾਚਲ ਖੇਤਰ ਵਿੱਚ ਸਾਬਣ ਫੈਕਟਰੀ ਦੇ ਜ਼ਹਿਰੀਲੇ ਧੂੰਏਂ ਅਤੇ ਪਾਣੀ ਦੀ ਸਮੱਸਿਆ ਅਤੇ ਓਵਰਲੋਡ ਟਿਪਰਾਂ ਤੋਂ ਦੁੱਖੀ ਲੋਕਾਂ ਵੱਲੋਂ ਸ਼ਾਂਤਮਈ ਪੱਕਾ ਮੋਰਚਾ ਲਗਾਇਆ ਹੋਇਆ ਹੈ। ਐਸਡੀਐਮ ਗੜ੍ਹਸ਼ੰਕਰ ਵੱਲੋਂ ਪੱਕੇ ਮੋਰਚੇ ਨੂੰ ਧੱਕੇ ਨਾਲ ਚੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਧਰਨੇ ਨੂੰ ਚੁਕਾਉਣ ਦੇ ਲਈ ਲੋਕਾਂ ਤੇ ਪਰਚੇ ਦਰਜ਼ ਕਰ ਦਿੱਤੇ ਗਏ ਹਨ।