ਐੱਸ.ਸੀ. ਵਿੰਗ ਦਾ ਧਰਮਸੋਤ ਖ਼ਿਲਾਫ਼ ਪ੍ਰਦਰਸ਼ਨ - ਐੱਸ.ਸੀ. ਵਿੰਗ
ਸ੍ਰੀ ਮੁਕਤਸਰ ਸਾਹਿਬ: ਆਮ ਆਦਮੀ ਪਾਰਟੀ ਦੇ ਐੱਸ.ਸੀ. ਵਿੰਗ ਵੱਲੋਂ ਡੀ.ਸੀ. ਦਫ਼ਤਰ (D.C. Office) ਦੇ ਸਾਹਮਣੇ ਭੁੱਖ ਹੜਤਾਲ (Hunger strike) ਸ਼ੁਰੂ ਕੀਤੀ ਗਈ ਹੈ। ਸਤਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਐੱਸ.ਸੀ. ਵਿੰਗ ਦੀ ਅਗਵਾਈ ਵਿੱਚ ਇਹ ਹੜਤਾਲ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸੁਖਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਮਨਵੀਰ ਸਿੰਘ ਇਸ ਖੁੱਡੀਆ ਬਲਾਕ ਪ੍ਰਧਾਨ ਲੰਬੀ ਹਾਜ਼ਰ ਸਨ। 'ਆਪ' ਆਗੂਆਂ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ‘ਤੇ ਇਲਜ਼ਾਮ ਲਾਏ ਹਨ। ਕਿ ਧਰਮਸੋਤ ਨੇ ਗਰੀਬ ਬੱਚਿਆਂ ਦੇ ਵਜ਼ੀਫੇ ਖਾ ਕੇ ਇਨ੍ਹਾਂ ਗਰੀਬ ਬੱਚਿਆਂ (Poor children) ਦਾ ਭਵਿੱਖ ਖ਼ਰਾਬ ਕਰ ਦਿੱਤਾ ਹੈ। ਜਿਸ ਦੇ ਖ਼ਿਲਾਫ਼ ਨਾ ਤਾਂ ਕੇਂਦਰ ਤੇ ਨਾ ਹੀ ਪੰਜਾਬ ਸਰਕਾਰ (Government of Punjab) ਕੋਈ ਕਾਰਵਾਈ ਕਰ ਰਹੀ ਹੈ।