ਫਿਰੋਜ਼ਪੁਰ ਵਿੱਚ ਖਰੀਦ ਏਜੰਸੀ ਨੇ ਝੋਨੇ ਦੀ ਖਰੀਦ ਕੀਤੀ ਬੰਦ, ਸਰਕਰ ਉੱਤੇ ਮੰਗਾਂ ਨਾ ਮੰਨਣ ਦੇ ਲਾਏ ਇਲਜ਼ਾਮ
ਫਿਰੋਜ਼ਪੁਰ ਵਿੱਚ ਸਾਂਝੀ ਤਾਲਮੇਲ ਕਮੇਟੀ ਖਰੀਦ ਏਜੰਸੀ (Purchasing agency) ਵਲੋਂ ਆਪਣੀਆਂ ਮੰਗਾ ਨੂੰ ਲੈਕੇ ਝੋਨੇ ਦੀ ਖਰੀਦ (Stop buying paddy) ਬੰਦ ਕਰ ਦਿੱਤੀ ਗਈ। ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਣ ਦਿੱਤੀ ਜਾਵੇਗੀ ਪਰ ਫਿਰੋਜ਼ਪੁਰ ਵਿੱਚ ਖਰੀਦ ਏਜੰਸੀਆਂ ਦੀ ਤਾਲਮੇਲ ਕਮੇਟੀ ਵੱਲੋਂ ਲਿਫਟਿੰਗ ਦੀ ਪ੍ਰੀਕਿਰਿਆ ਨੂੰ ਸਹੀ ਤਰੀਕੇ ਨਾਲ ਨਾ ਚੱਲਣ ਉੱਤੇ ਸਾਰੀਆਂ ਖ਼ਰੀਦ ਏਜੰਸੀਆਂ (Purchasing agency) ਵੱਲੋਂ ਝੋਨੇ ਦੀ ਖਰੀਦ ਬੰਦ ਕੀਤੀ ਗਈ ਹੈ। ਖਰੀਦ ਏਜੰਸੀਆਂ ਦੀ ਤਾਲਮੇਲ ਕਮੇਟੀ (Coordinating Committee) ਨੇ ਪ੍ਰਧਾਨ ਅਤੇ ਆਗੂਆ ਨੇ ਕਿਹਾ ਕਿ ਮੰਗਾ ਨਾ ਮੰਨੀਆਂ ਤਾਂ ਪੰਜਾਬ ਭਰ ਵਿੱਚ ਖਰੀਦ ਬੰਦ ਹੋਵੇਗੀ ।