ਟਰੱਕਾਂ ਦੀ ਅਣਲੋਡਿੰਗ ਨੂੰ ਲੈ ਕੇ ਔਖੇ ਹੋਏ ਟਰੱਕ ਡਰਾਇਵਰ - ਕਣਕ ਦੀ ਖਰੀਦ
ਫਰੀਦਕੋਟ: ਕਣਕ ਦੀ ਖਰੀਦ ਤੋਂ ਬਾਅਦ ਅਨਲੋਡਿੰਗ ਨੂੰ ਲੈ ਕੇ ਟਰੱਕ ਅਪ੍ਰੇਟਰਾਂ ਨੂੰ ਵੱਡੀਆ ਸਮੱਸਿਆਵਾਂ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ। ਫਰੀਦਕੋਟ ਦੇ ਤਲਵੰਡੀ ਰੋਡ ਤੇ ਸਥਿਤ ਐਨ.ਟੀ.ਆਰ. ਗੁਦਾਮ ਵਿੱਚ ਟਰੱਕ ਡਰਾਇਵਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੀਤੇ ਕਰੀਬ 5-5 ਦਿਨਾਂ ਤੋਂ ਟਰੱਕ ਖਾਲੀ ਨਹੀਂ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁਦਾਮ ਪ੍ਰਬੰਧਕ ਕਹਿ ਰਹੇ ਹਨ ਕਿ ਲੇਬਰ ਘੱਟ ਹੈ ਜਦੋਕਿ ਕੁਝ ਖਾਸ ਲੋਕਾਂ ਦੇ ਟਿਪਰ ਸਿੱਧੇ ਹੀ ਅੰਦਰ ਜਾ ਰਹੇ ਹਨ। ਮਾਰਕਫੈਡ ਦੇ ਫੀਲਡ ਅਫਸਰ ਰੁਪਿੰਦਰ ਸਿੰਘ ਨਾਲ ਨੂੰ ਟਿੱਪਰ ਜਲਦੀ ਖਾਲੀ ਕਰਨ ਬਾਰੇ ਸਵਾਲ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ ਸਭ ਨੰਬਰ ਮੁਤਾਬਿਕ ਹੀ ਖਾਲੀ ਹੋ ਰਹੇ ਹਨ।