ਲੰਬੇ ਸਮੇਂ ਤੋਂ ਨਹੀਂ ਹੋਇਆ ਸਮੱਸਿਆ (Problem) ਦਾ ਹੱਲ: ਪਿੰਡ ਵਾਸੀ - Problem not solved
ਗੜ੍ਹਸ਼ੰਕਰ: ਪਿੰਡ ਪੀਪਲੀਵਾਲ ਵਿੱਚ ਪਿੱਛਲੇ ਲੰਬੇ ਸਮੇਂ ਤੋਂ ਬਿਜਲੀ ਦਾ ਲੋੜ ਘੱਟ ਹੋਣ ਕਾਰਨ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨ ਪੈ ਰਿਹਾ ਹੈ। ਪਿੰਡ ਵਾਸੀਆਂ ਮੁਤਾਬਿਕ ਬਿਜਲੀ ਵਿਭਾਗ ਨੂੰ ਇਸ ਸਮੱਸਿਆ ਬਾਰੇ ਕਈ ਵਾਰ ਜਾਣੂ ਕਰਵਾਇਆ ਗਿਆ ਹੈ, ਪਰ ਵਿਭਾਗ ਵੱਲੋਂ ਇਸ ਦੇ ਹੱਲ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ। ਸਮੱਸਿਆ ਦਾ ਹੱਲ ਨਾ ਹੁੰਦਾ ਦੇਖ ਪਿੰਡ ਦੇ ਲੋਕ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਕੋਲ ਪਹੁੰਚੇ। ਜਿਸ ਤੋਂ ਬਾਅਦ ਵਿਧਾਇਕ ਤੇ ਪਿੰਡ ਵਾਸੀ ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ (Punjab State Powercom Corporation) ਦੇ ਦਫ਼ਤਰ (Office) ਪਹੁੰਚੇ, ਜਿਥੇ ਉਨ੍ਹਾਂ ਨੇ ਸਮੱਸਿਆ ਦਾ ਹੁਣ ਤੱਕ ਹੱਲ ਨਾ ਹੋਣ ਦਾ ਕਾਰਨ ਪੁੱਛਿਆ, ਤੇ ਜਲਦ ਹੱਲ ਨਾ ਹੋਣ ‘ਤੇ ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ (Punjab State Powercom Corporation) ਦੇ ਦਫ਼ਤਰ (Office) ਬਾਹਰ ਧਰਨੇ (Protests) ਲਾਉਣ ਦੀ ਚਿੰਤਾਵਨੀ ਦਿੱਤੀ।