ਮੁਕੇਰੀਆਂ ’ਚ ਨਿੱਜੀ ਸਕੂਲ ਨੇ ਖੋਲ੍ਹੀ ਆਪਣੀ ਕਿਤਾਬਾਂ ਦੀ ਦੁਕਾਨ, ਮਾਪੇ ਹੋਏ ਪਰੇਸ਼ਾਨ - ਕਿਤਾਬਾਂ ਦਾ ਸਟੋਰ ਖੋਲ੍ਹਿਆ ਗਿਆ
ਹੁਸ਼ਿਆਰਪੁਰ: ਸੂਬੇ ’ਚ ਮਾਨ ਸਰਕਾਰ ਵੱਲੋਂ ਜਿੱਥੇ ਸਾਰੇ ਹੀ ਮਹਿਕਮੇ ਅਤੇ ਸਕੂਲਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਉੱਥੇ ਹੀ ਦੂਜੇ ਪਾਸੇ ਮੁਕੇਰੀਆ ਅਧੀਨ ਆਉਂਦੇ ਪਿੰਡ ਪੰਡੋਰੀ ਵਿਖੇ ਨਿੱਜੀ ਸਕੂਲਾਂ ਵੱਲੋਂ ਆਪਣੇ ਕਿਤਾਬਾਂ ਦਾ ਸਟੋਰ ਖੋਲ੍ਹਿਆ ਗਿਆ ਹੈ ਜਿਸਦਾ ਮਾਪਿਆਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ। ਬੱਚਿਆ ਦੇ ਮਾਪਿਆਂ ਦਾ ਕਹਿਣਾ ਹੈ ਕਿ ਇਹ ਦੂਕਾਨ ਤਿੰਨ ਸਕੂਲਾਂ ਦੀ ਹੈ ਪਰ ਸਕੂਲ ਦੀਆਂ ਕਿਤਾਬਾਂ ਮੁਕੇਰੀਆਂ ਦੀ ਕਿਸੇ ਵੀ ਕਿਤਾਬਾਂ ਵਾਲੀ ਦੁਕਾਨ ਤੋਂ ਨਹੀਂ ਮਿਲ ਰਹੀ ਹੈ। ਇਸ ਸਬੰਧੀ ਜਦੋ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਸਕੂਲ ਦੀ ਦੁਕਾਨ ਨਹੀਂ ਹੈ। ਉੱਥੇ ਹੀ ਇਸ ਸਬੰਧ ਚ ਜਦੋਂ ਮੁਕੇਰੀਆਂ ਦੇ ਐਸਡੀਐਮ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਸ ਸਬੰਧ ’ਚ ਜਾਣਕਾਰੀ ਮਿਲੀ ਹੈ ਉਹ ਇਸ ਸਬੰਧੀ ਜਾਂਚ ਕਰਵਾਉਣਗੇ ਅਤੇ ਜੋ ਵੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।