ਤਿੰਨ ਬੱਸਾਂ ਨੂੰ ਅੱਗ ਲੱਗਣ ਦਾ ਮਾਮਲਾ: ਪ੍ਰਾਈਵੇਟ ਬੱਸ ਆਪਰੇਟਰਾਂ ਨੇ ਲਾਈ ਇਨਸਾਫ਼ ਦੀ ਗੁਹਾਰ - ਦੋ ਬੱਸਾਂ ਸਮੇਤ ਇੱਕ ਮਿੰਨੀ ਬੱਸ ਅੱਗ ਦੀ ਚਪੇਟ
ਬਠਿੰਡਾ: ਜ਼ਿਲ੍ਹੇ ਦੇ ਕਸਬਾ ਭਗਤਾ ਭਾਈਕਾ ਸਥਾਨਿਕ ਬੱਸ ਸਟੈਂਡ ਅੰਦਰ ਖੜੀਆਂ ਮਾਲਵਾ ਕੰਪਨੀ ਦੀਆਂ ਦੋ ਬੱਸਾਂ ਸਮੇਤ ਇੱਕ ਮਿੰਨੀ ਬੱਸ ਅੱਗ ਦੀ ਚਪੇਟ ਵਿੱਚ ਆ ਗਈਆਂ। ਅੱਗ ਲੱਗਣ ਦੇ ਕਾਰਨਾਂ ਦਾ ਤਾਂ ਭਾਵੇਂ ਹੀ ਅਜੇ ਪਤਾ ਨਹੀਂ ਚੱਲ ਸਕਿਆ ਪਰ ਕਰੀਬ ਰਾਤ ਬਾਰਾਂ ਵਜੇ ਤੱਕ ਇਸ ਅੱਗ ‘ਤੇ ਬੜੀ ਮੁਸ਼ਕਤ ਨਾਲ ਕਾਬੂ ਪਾਇਆ ਗਿਆ। ਇਸ ਘਟਨਾ ਵਿੱਚ ਮਾਲਵਾ ਕੰਪਨੀ ਦਾ ਸੁਖਵਿੰਦਰ ਸ਼ਰਮਾ ਨਾਮ ਦਾ ਕਡੰਕਟਰ ਵੀ ਮੌਤ ਦਾ ਸ਼ਿਕਾਰ ਹੋ ਗਿਆ,ਜੋ ਬੱਸ ਵਿੱਚ ਸੁੱਤਾ ਪਿਆ ਸੀ। ਮਿੰਨੀ ਟਰਾਂਸਪੋਰਟ ਬੱਸ ਅਪਰੇਟਰ ਯੂਨੀਅਨ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਦਾ ਕਹਿਣਾ ਹੈ ਕਿ ਇਹ ਅੱਗ ਲੱਗੀ ਨਹੀਂ ਲਾਈ ਗਈ ਹੈ ਇਸ ਵਿੱਚ ਕੋਈ ਵੱਡੀ ਸਾਜ਼ਿਸ਼ ਰਚੀ ਗਈ ਹੈ ਜੋ ਅਪਰੇਟਰਾਂ ਨੂੰ ਬਦਨਾਮ ਕਰਨ ਲਈ ਕੀਤੀ ਗਈ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਐਸਆਈਟੀ ਬਣਾ ਕੇ ਇਸ ਦੀ ਡੂੰਘਾਈ ਤਕ ਇਨਕੁਆਰੀ ਹੋਵੇ ਤਾਂ ਜੋ ਪਤਾ ਚੱਲ ਸਕੇ ਕਿ ਇਨ੍ਹਾਂ ਬੱਸਾਂ ਨੂੰ ਸਾੜਨ ਪਿੱਛੇ ਕਿਸ ਦਾ ਹੱਥ ਹੈ। ਮ੍ਰਿਤਕ ਦੇ ਪਰਿਵਾਰ ਨੂੰ ਸਰਕਾਰ ਮੁਆਵਜ਼ਾ ਦੇਵੇਂ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।