ਬਰਸਾਤਾਂ 'ਚ ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ, ਵੇਖੋ ਵੀਡੀਓ - #Malerkotla
ਬਰਸਾਤਾਂ ਕਾਰਨ ਜਿੱਥੇ ਕਈ ਸ਼ਹਿਰਾਂ 'ਚ ਹੜ੍ਹ ਵਰਗਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਬਰਸਾਤਾਂ ਕਾਰਨ ਸਬਜ਼ੀਆਂ ਦੀਆਂ ਫ਼ਸਲਾਂ ਪਾਣੀ ਭਰਨ ਕਾਰਨ ਖ਼ਰਾਬ ਹੋ ਚੁੱਕੀਆਂ ਹਨ। ਇਸ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੂ ਰਹੀਆਂ ਹਨ। ਮਲੇਰਕੋਟਲਾ ਦੀ ਸਬਜ਼ੀ ਮੰਡੀ, ਜਿੱਥੇ ਅਕਸਰ ਹੀ ਲੋਕ ਸਬਜ਼ੀਆਂ ਦੀ ਖ਼ਰੀਦਦਾਰੀ ਕਰਦੇ ਹੋਏ ਨਜ਼ਰ ਆਉਂਦੇ ਹਨ ਪਰ ਕੁੱਝ ਦਿਨਾਂ ਤੋਂ ਇੱਥੇ ਲੋਕਾਂ ਦੀ ਭੀੜ ਵੀ ਘੱਟ ਨਜ਼ਰ ਆ ਰਹੀ ਹੈ ਕਿਉਕਿ ਸਬਜ਼ੀਆਂ ਦੇ ਰੇਟ ਕਾਫ਼ੀ ਵੱਧ ਗਏ ਹਨ।