ਯੂਪੀ 'ਤੇ ਟਿੱਪਣੀ ਕਰਨ ਤੋਂ ਡਰਦਾ ਹਾਂ, ਪਤਾ ਨਹੀਂ ਕਦੋਂ ਮੇਰੇ ਘਰ ਬੁਲਡੋਜ਼ਰ ਲੈ ਕੇ ਆ ਜਾਣ : ਯਸ਼ਵੰਤ ਸਿਨਹਾ - ਯਸ਼ਵੰਤ ਸਿਨਹਾ ਨੇ ਪ੍ਰੈੱਸ ਕਾਨਫਰੰਸ
ਚੰਡੀਗੜ੍ਹ: ਰਾਸ਼ਟਰਪਤੀ ਚੋਣ ਲਈ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਮੰਗਲਵਾਰ ਨੂੰ ਚੰਡੀਗੜ੍ਹ ਦੌਰੇ 'ਤੇ ਸਨ। ਇੱਥੇ ਉਨ੍ਹਾਂ ਨੇ ਹਰਿਆਣਾ ਕਾਂਗਰਸ ਦੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਦੌਰਾਨ ਯਸ਼ਵੰਤ ਸਿਨਹਾ ਨੇ ਪ੍ਰੈੱਸ ਕਾਨਫਰੰਸ ਕਰਕੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ 'ਤੇ ਵੱਡਾ ਬਿਆਨ ਦਿੱਤਾ ਹੈ। ਯਸ਼ਵੰਤ ਸਿਨਹਾ ਨੇ ਕਿਹਾ ਕਿ ਮੈਂ ਉੱਤਰ ਪ੍ਰਦੇਸ਼ 'ਤੇ ਟਿੱਪਣੀ ਕਰਨ ਤੋਂ ਡਰਦਾ ਹਾਂ, ਕਿਉਂਕਿ ਮੈਂ ਨੋਇਡਾ ਐੱਨਸੀਆਰ 'ਚ ਰਹਿੰਦਾ ਹਾਂ, ਜੋ ਉੱਤਰ ਪ੍ਰਦੇਸ਼ 'ਚ ਆਉਂਦਾ ਹੈ। ਉਹ ਬੁਲਡੋਜ਼ਰ ਲੈ ਕੇ ਮੇਰੇ ਘਰ ਕਦੋਂ ਆਵੇਗਾ? ਇਸਦਾ ਪਤਾ ਨਹੀਂ ਹੈ। ਇਸ ਲਈ ਮੈਂ ਉੱਤਰ ਪ੍ਰਦੇਸ਼ ਬਾਰੇ ਨਹੀਂ ਬੋਲਦਾ ਹਾਂ।