24 ਨੂੰ ਸਰਹਿੰਦ ਵਿਖੇ ਮਹਾਂ ਪੰਚਾਇਤ ਦੀਆਂ ਤਿਆਰੀਆਂ ਮੁਕੰਮਲ - ਸੰਯੁਕਤ ਕਿਸਾਨ ਮੋਰਚੇ
ਫ਼ਤਿਹਗੜ੍ਹ ਸਾਹਿਬ: ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਸਰਹਿੰਦ ਅਨਾਜ ਮੰਡੀ ਵਿਖੇ 24 ਮਾਰਚ ਨੂੰ ਮਹਾਂਪੰਚਾਇਤ ਹੋਣ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚੇ ਅਤੇ ਸਹਿਯੋਗੀ ਜਥੇਬੰਦੀਆ ਦੇ ਆਗੂਆਂ ਨੇ ਸਰਹਿੰਦ ਅਨਾਜ ਮੰਡੀ ਵਿਖੇ ਕੀਤਾ। ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਸਾਧੂ ਰਾਮ ਭੱਟਮਾਜਰਾ ਤੇ ਨੰਬਰਦਾਰ ਭੁਪਿੰਦਰ ਸਿੰਘ ਪ੍ਰਧਾਨ ਸਰਹਿੰਦ ਮੰਡੀ ਨੇ ਦੱਸਿਆ ਕਿ ਕਿਸਾਨ ਸੰਯੁਕਤ ਮੋਰਚੇ ਵੱਲੋਂ ਵੱਖ-ਵੱਖ ਸੂਬਿਆਂ ਵਿੱਚ ਮਹਾਂ ਪੰਚਾਇਤਾਂ ਕਰਕੇ ਲੋਕਾਂ ਨੂੰ ਕਾਨੂੰਨਾਂ ਦੇ ਨੁਕਸਾਨ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਉਸੇ ਸਬੰਧ ਵਿੱਚ ਇੱਕ ਮਹਾਂ ਪੰਚਾਇਤ 24 ਮਾਰਚ ਨੂੰ ਸਰਹਿੰਦ ਦੀ ਨਵੀ ਦਾਣਾ ਮੰਡੀ ਵਿਖੇ ਸਵੇਰੇ 10 ਵਜੋਂ ਤੋ ਦੁਪਿਹਰ 03 ਵਜੇ ਤੱਕ ਹੋ ਰਹੀ ਹੈ।