ਭਿੱਖੀਵਿੰਡ ਦੇ ਪਿੰਡਾਂ ਵਿੱਚ ਬਿਜਲੀ ਵਿਭਾਗ ਨੇ ਫਿਰ ਕੀਤੀ ਛਾਪੇਮਾਰੀ - ਬਿਜਲੀ ਵਿਭਾਗ
ਤਰਨਤਾਰਨ: ਪੰਜਾਬ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਹੀ ਬਦਲਾਅ ਦਿਸ ਰਿਹਾ ਹੈ ਅਤੇ ਪਿਛਲੇ ਦਿਨੀ ਸਰਕਾਰ ਦੇ ਹੁਕਮਾਂ ਤਹਿਤ ਬਿਜਲੀ ਵਿਭਾਗ (Department of Power) ਨੇ ਭਿੱਖੀਵਿੰਡ ਦੇ ਇੱਕ ਬਾਬਿਆਂ ਦੇ ਡੇਰੇ ਵਿੱਚ ਛਾਪਾ ਮਾਰਿਆ ਗਿਆ ਸੀ ਅਤੇ ਵੱਡੀ ਗਿਣਤੀ ਵਿੱਚ ਬਿਜਲੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਵਿਭਾਗ ਵੱਲੋਂ ਜਿੱਥੇ ਡੇਰੇ ਤੇ ਐੱਫ.ਆਈ.ਆਰ. ਦਰਜ ਕੀਤੀ ਗਈ। ਉੱਥੇ ਹੀ 26 ਲੱਖ ਰੁਪਿਆਂ ਜਰਮਾਨਾ ਅੱਜ ਇਸੇ ਤਹਿਤ ਬਿਜਲੀ ਵਿਭਾਗ (Department of Power) ਦੇ ਤਰਨਤਾਰਨ ਜ਼ਿਲ੍ਹੇ ਦੇ ਐਕਸ਼ੀਅਨ ਅਤੇ ਐੱਸ.ਡੀ.ਓ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਭਿੱਖੀਵਿੰਡ ਦੇ ਆਸਪਾਸ ਦੇ ਪਿੰਡਾਂ ਵਿੱਚ ਛਾਪੇ ਮਾਰੀ ਕੀਤੀ ਗਈ ਹੈ ਅਤੇ ਵੱਡੀ ਗਿਣਤੀ ਵਿੱਚ ਜੁਰਮਾਨੇ ਕੀਤੇ ਗਏ ਹਨ।