ਹੁਣ ਸਰਹੱਦੀ ਕਸਬੇ ’ਚ ਥਾਂ-ਥਾਂ ਲੱਗੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ - ਸੰਤ ਜਰਨੈਲ ਭਿੰਡਰਾਵਾਲਾ ਜ਼ਿੰਦਾਬਾਦ
ਗੁਰਦਾਸਪੁਰ: ਸ਼ਰਾਰਤੀ ਅਨਸਰਾਂ ਵੱਲੋਂ ਆਏ ਦਿਨ ਮਾਹੌਲ ਵਿੱਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਹੀ ਕਲਾਨੌਰ ਦੀ ਤਹਿਸੀਲ ਦੇ ਬਾਹਰ ਕੰਪਿਊਟਰ ਨਾਲ ਕੱਢੇ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲੱਗੇ ਵੇਖੇ ਗਏ ਸਨ ਤੇ ਹੁਣ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿੱਚ ਐਸਡੀਐਮ ਦਫਤਰ ਅਤੇ ਬੱਸ ਸਟੈਂਡ ‘ਤੇ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲੱਗੇ ਦੇਖੇ ਗਏ। ਇਹ ਪੋਸਟਰ ਹੱਥ ਨਾਲ ਲਿਖੇ ਹਨ ਅਤੇ ਇਸ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸਿੱਖ ਕੌਮ ਜ਼ਿੰਦਾ ਹੈ ਅਤੇ ਬਦਲਾ ਲਵੇਗੀ। ਪੋਸਟਰ ਵਿੱਚ ਸੰਤ ਜਰਨੈਲ ਭਿੰਡਰਾਵਾਲਾ ਜ਼ਿੰਦਾਬਾਦ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਜਦਕਿ ਹਿੰਦੁਸਤਾਨ ਮੁਰਦਾਬਾਦ ਦਾ ਸਲੋਗਨ ਲਿਖਿਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਪੋਸਟਰ ਉਤਾਰ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।