ਸੰਗਰੂਰ ਤੋਂ ਬਾਅਦ ਬਰਨਾਲਾ ’ਚ ਲੱਗੇ CM ਭਗਵੰਤ ਮਾਨ ਦੀ ਭੈਣ ਦੇ ਪੋਸਟਰ - Posters of CM Bhagwant Mann sister
ਬਰਨਾਲਾ: ਸੰਗਰੂਰ ਪਾਰਲੀਮੈਂਟ ਹਲਕੇ ਦੀ ਜ਼ਿਮਨੀ ਚੋਣ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਾਰੀਆਂ ਪਾਰਟੀਆਂ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨ ਲਈ ਜ਼ੋਰ ਲਗਾਉਣ ਲੱਗੀਆਂ ਹਨ। ਉੱਥੇ ਹੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੂੰ ਉਮੀਦਵਾਰ ਬਣਾਏ ਜਾਣ ਦੀ ਚਰਚਾ ਜ਼ੋਰ ਫੜ ਰਹੀ ਹੈ ਜਿਸ ਤਹਿਤ ਪਹਿਲਾਂ ਸੰਗਰੂਰ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੂੰ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣਾਉਣ ਦੇ ਪੋਸਟਰ ਲੱਗੇ ਸਨ। ਸੰਗਰੂਰ ਤੋਂਂ ਬਾਅਦ ਹੁਣ ਬਰਨਾਲਾ ਵਿੱਚ ਵੀ ਇਹ ਪੋਸਟਰ ਮੁਹਿੰਮ ਪਹੁੰਚ ਗਈ ਹੈ। ਬਰਨਾਲਾ ਦੇ ਮੋਗਾ ਰੋਡ 'ਤੇ ਜੇਲ੍ਹ ਸਾਹਮਣੇ ਓਵਰਬ੍ਰਿਜ ’ਤੇ ਸੈਂਕੜੇ ਪੋਸਟਰ ਲਾਏ ਗਏ ਹਨ। ਇਸ ਪੋਸਟਰ ਮੁਹਿੰਮ ਨਾਲ ਆਮ ਆਦਮੀ ਪਾਰਟੀ 6ਤੇ ਪਰਿਵਾਰਵਾਦ ਨੂੰ ਹੁਲਾਰਾ ਦੇਣ ਇਲਜ਼ਾਮ ਵੀ ਲੱਗ ਰਹੇ ਹਨ ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਪੋਸਟਰ ਕਿਸ ਵੱਲੋਂ ਲਗਾਏ ਗਏ ਹਨ।