ਹੁਸ਼ਿਆਰਪੁਰ ਵਿੱਚ ਸਫ਼ਾਈ ਵਿਵਸਥਾ ਦਾ ਬੁਰਾ ਹਾਲ, ਕਾਲਜ ਦੇ ਗੇਟ 'ਤੇ ਲੱਗੇ ਕੂੜੇ ਦੇ ਅੰਬਾਰ - ਗੰਦਗੀ ਦੇ ਅੰਬਾਰ ਲਈ ਆਖਰ ਜ਼ਿੰਮੇਵਾਰ ਕੌਣ
ਹੁਸ਼ਿਆਰਪੁਰ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਅਤੇ ਲੋਕਾਂ ਨੂੰ ਬਦਲਾਅ ਦੀਆਂ ਉਮੀਦਾਂ ਜਾਗਦੀਆਂ ਹਨ। ਸ਼ਹਿਰ ਹੁਸ਼ਿਆਰਪੁਰ ਵਿਚ ਸਰਕਾਰੀ ਕਾਲਜ ਦੇ ਗੇਟ ਦੇ ਨਾਲ ਲੱਗੇ ਕੂੜੇ ਦੇ ਢੇਰ ਅਤੇ ਸ਼ਹਿਰ 'ਚ ਥਾਂ ਥਾਂ ਗੰਦਗੀ ਦੇ ਅੰਬਾਰ ਦੇਖ ਕੇ ਲੱਗਦਾ ਹੈ ਕਿ ਬਦਲਾਅ ਹਾਲੇ ਦੂਰ ਹੈ ਦੂਜਾ ਪੱਖ ਇਹ ਵੀ ਹੈ ਕਿ ਸ਼ਹਿਰ ਸ਼ਾਹਪੁਰ ਅਧਿਕਾਰ ਪ੍ਰਸ਼ਨ ਉੱਤੇ ਕਾਂਗਰਸ ਕਾਬਜ਼ ਹੋਣ ਕਾਰਨ ਮੇਅਰ ਸਾਹਿਬ ਵਧੇਰੇ ਕਰਕੇ ਦਫ਼ਤਰ ਵਿਚ ਮੌਜੂਦ ਨਹੀਂ ਹੁੰਦੇ ਅਤੇ ਆਮ ਲੋਕ ਹੀ ਨਹੀਂ ਬਲਕਿ ਕਈ ਕੌਂਸਲਰ ਵੀ ਉਨ੍ਹਾਂ ਤੋਂ ਖ਼ਫ਼ਾ ਹਨ। ਵੱਡੇ ਸਵਾਲ ਇਹ ਹਨ ਕਿ ਜਿਹੜੇ ਸਰਕਾਰੀ ਕਾਲਜ ਵਿੱਚ ਦੇਸ਼ ਦੀ ਨੌਜਵਾਨੀ ਅਤੇ ਭਵਿੱਖ ਤਿਆਰ ਹੋਣਾ ਹੁੰਦੈ ਉਸ ਦੇ ਬਾਹਰ ਗੰਦਗੀ ਦੇ ਅੰਬਾਰ ਲਈ ਆਖਰ ਜ਼ਿੰਮੇਵਾਰ ਕੌਣ ਹੈ।