ਪਿੰਡ ਕੁਠਾਲਾ ਦੇ ਗ਼ਰੀਬ ਮਾਪੇ ਆਪਣੇ ਦੋ ਪੁੱਤਰਾਂ ਦਾ ਇਲਾਜ ਕਰਾਉਣ 'ਚ ਅਸਮਰੱਥ - ਮਲੇਰਕੋਟਲੇ ਦੇ ਨਾਲ ਲੱਗਦਾ ਪਿੰਡ ਕੁਠਾਲਾ
ਮਲੇਰਕੋਟਲੇ ਦੇ ਨਾਲ ਲੱਗਦਾ ਪਿੰਡ ਕੁਠਾਲਾ ਵਿੱਚ ਇੱਕ ਪਰਿਵਾਰ ਨੂੰ ਗਰੀਬੀ ਦੇ ਨਾਲ-ਨਾਲ ਬਿਮਾਰੀ ਨੇ ਵੀ ਘੇਰ ਲਿਆ ਹੈ। ਮਾਂ ਬਾਪ ਦੇ ਦੋ ਨੌਜਵਾਨ ਪੁੱਤਰਾਂ ਵਿਚੋਂ ਇੱਕ ਨੇਤਰਹੀਣ ਹੈ ਅਤੇ ਦੂਜਾ ਪੁੱਤਰ ਜਿਸ ਨੂੰ ਟੀਬੀ ਦੀ ਬਿਮਾਰੀ ਹੈ। ਉਹ ਵੀ ਕਮਜ਼ੋਰੀ ਦੇ ਕਾਰਨ ਚੱਲ ਨਹੀਂ ਸਕਦਾ, ਨਾ ਹੀ ਬੈਠ ਸਕਦਾ ਹੈ, ਜਿਸ ਕਰਕੇ ਮਾਂ-ਬਾਪ ਇਨ੍ਹਾਂ ਦੋਨੋਂ ਪੁੱਤਰਾਂ ਨੂੰ ਬੱਚਿਆਂ ਵਾਂਗ ਪਾਲਣ ਲਈ ਮਜ਼ਬੂਰ ਹਨ। ਇਲਾਜ ਕਰਾਉਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਮਾਂ ਬਾਪ ਆਪਣੇ ਪੁੱਤਰਾਂ ਨੂੰ ਦੋ ਵਕਤ ਦਾ ਖਾਣਾ ਵੀ ਨਹੀਂ ਦੇ ਸਕਦੇ ਕਿਉਂਕਿ ਬਜ਼ੁਰਗ ਹੋਏ ਮਾਂ-ਬਾਪ ਹੁਣ ਮਿਹਨਤ ਮਜ਼ਦੂਰੀ ਕਰਨ ਤੋਂ ਵੀ ਅਸਮਰੱਥ ਹਨ। ਮਾਂ ਬਾਪ ਵੱਲੋਂ ਜਿੱਥੇ ਸਰਕਾਰ ਅੱਗੇ ਗੁਹਾਰ ਲਗਾਈ ਹੈ। ਉੱਥੇ ਸਮਾਜ ਸੇਵੀ ਵਿਅਕਤੀਆਂ ਨੂੰ ਵੀ ਕਿਹਾ ਕਿ ਉਨ੍ਹਾਂ ਦੇ ਦੋਹਾਂ ਪੁੱਤਰਾਂ ਦਾ ਇਲਾਜ ਕਰਵਾਇਆ ਜਾਵੇ। ਦੱਸ ਦੇਈਏ ਕਿ ਇੱਕ ਛੋਟੇ ਪੁੱਤਰ ਦੀ ਨਿਗ੍ਹਾ ਚਲੀ ਜਾਣ ਬਾਵਜੂਦ ਉਹ ਲੁਧਿਆਣਾ ਦੇ ਇੱਕ ਨਿੱਜੀ ਨੇਤਰਹੀਣ ਸਕੂਲ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕਰ ਰਿਹਾ ਹੈ।