ਬਦਮਾਸ਼ਾਂ ਵੱਲੋਂ ਹਥਿਆਰਾਂ ਦੇ ਜ਼ੋਰ 'ਤੇ ਕੈਦੀ ਨੂੰ ਫ਼ਰਾਰ ਕਰਨ ਦਾ ਪੁਲਿਸ ਨੇ ਰਚਿਆ ਡਰਾਮਾ - prisoners
ਲੁਧਿਆਣਾ ਤੋਂ ਮੁਕਤਸਰ ਪੇਸ਼ੀ ਲਈ ਲਿਦਾਏ ਜਾ ਰਹੇ ਕੈਦੀ ਨੂੰ ਭਜਾਉਣ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਕੈਦੀ ਪੁਲਿਸ ਵਾਲਿਆਂ ਦੀ ਸ਼ਹਿ 'ਤੇ ਫ਼ਰਾਰ ਹੋਇਆ। ਫ਼ਿਰੋਜ਼ਪੁਰ ਪੁਲਿਸ ਦੀ ਪੁੱਛਗਿੱਛ 'ਚ ਮੁਲਾਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਫ਼ਰਾਰ ਕੈਦੀਆਂ ਨੂੰ ਪੇਸ਼ੀ 'ਤੇ ਮੁਕਤਸਰ ਲੈ ਕੇ ਜਾਣਾ ਸੀ। ਦੱਸਣਯੋਗ ਹੈ ਕਿ ਫ਼ਰਾਰ ਕੈਦੀ ਤਰਨਤਾਰਨ ਦੇ ਪਿੰਡ ਦਾਸੂਵਾਲ ਦਾ ਰਹਿਣ ਵਾਲਾ ਹੈ ਅਤੇ ਉਸ ਉੱਪਰ ਕਈ ਮੁਕੱਦਮੇ ਦਰਜ ਹਨ।