ETV Bharat Punjab

ਪੰਜਾਬ

punjab

video thumbnail

ETV Bharat / videos

ਪੁਲਿਸ ਨੇ ਗੈਸ ਏਜੰਸੀ ਦੇ ਕਰਮਚਾਰੀਆਂ ਕੋਲੋ 3 ਲੱਖ 77 ਹਜ਼ਾਰ ਰੁਪਏ ਦੀ ਹੋਈ ਲੁੱਟ ਦੀ ਗੁੱਥੀ ਸੁਲਝਾਈ - ਅੰਮ੍ਰਿਤਸਰ ਪੁਲਿਸ

author img

By

Published : May 14, 2022, 5:20 PM IST

ਅੰਮ੍ਰਿਤਸਰ: ਜ਼ਿਲ੍ਹਾ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਖਿਲਾਫ ਮੁਹਿੰਮ ਚਲਾਈ ਗਈ ਹੈ। ਮੁਹਿੰਮ ਦੇ ਤਹਿਤ ਥਾਣਾ ਸੀ ਡਿਵੀਜ਼ਨ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਬੀਤੇ ਦਿਨੀਂ ਗੈਸ ਏਜੇਂਸੀ ਗੋਦਾਮ ਦੇ ਕਰਮਚਾਰੀਆਂ ਕੋਲੋ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮਾਂ ਵਿੱਚੋਂ ਇੱਕ ਮੁਲਜ਼ਮ ਪੁਲਿਸ ਦੇ ਹੱਥੀ ਚੜਿਆ। ਪੁਲਿਸ ਅਧਿਕਾਰੀ ਏਸੀਪੀ ਰਵਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਗੈਸ ਏਜੇਂਸੀ ਗੋਦਾਮ ਦੇ ਦੋ ਕਰਮਚਾਰੀ ਬੈਂਕ ਵਿੱਚ ਗੈਸ ਏਜੇਂਸੀ ਦੇ ਪੈਸੇ ਤਿੰਨ ਲੱਖ 77 ਹਜ਼ਾਰ ਰੁਪਏ ਦੇ ਕਰੀਬ ਜਮ੍ਹਾ ਕਰਵਾਉਣ ਜਾ ਰਹੇ ਸੀ। ਰਸਤੇ ਵਿੱਚ ਇਨ੍ਹਾਂ ਦੋਵਾਂ ਕਰਮਚਾਰੀਆਂ ਨੂੰ ਕਾਰ ਸਵਾਰ ਨੌਜਵਾਨਾਂ ਵਲੋਂ ਰੋਕ ਕੇ ਪਿਸਤੌਲ ਅਤੇ ਤੇਜਧਾਰ ਹਥਿਆਰਾਂ ਦੀ ਨੋਕ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਿਸ ਦੇ ਆਲਾ ਅਧਿਕਾਰੀਆਂ ਵਲੋਂ ਪੁਲਿਸ ਦੀਆਂ ਟੀਮਾਂ ਬਣਾ ਕੇ ਸੀਸੀਟੀਵੀ ਦੀ ਫੁਟੇਜ ਦੇ ਅਧਾਰ ਉੱਤੇ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਲਗਾਈਆਂ ਗਈਆਂ।

ABOUT THE AUTHOR

author-img

...view details